ਜਲੰਧਰ, 1 ਨਵੰਬਰ

ਆਦਮਪੁਰ-ਭੋਗਪੁਰ ਰੋਡ ‘ਤੇ ਪਿੰਡ ਮਾਣਿਕ ​​ਰਾਏ ‘ਚ ਅੱਜ ਸਵੇਰੇ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲੇ ਦੌਰਾਨ ਪੁਲੀਸ ਨੇ 5 ਗੈਂਗਸਟਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਕ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲੀਸ ਨੂੰ ਗੰਨੇ ਦੇ ਖੇਤਾਂ ਵਿਚ ਗੈਂਗਸਟਰਾਂ ਦੇ ਲੁਕੇ ਹੋਣ ਦਾ ਸ਼ੱਕ ਹੋਣ ਕਾਰਨ ਸਵੇਰੇ 6 ਵਜੇ ਤੋਂ ਹੀ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਮੌਕੇ ’ਤੇ ਡਰੋਨ ਦੀ ਵਰਤੋਂ ਵੀ ਕੀਤੀ । ਇਹ ਕਾਰਵਾਈ ਦਿੱਲੀ ਪੁਲੀਸ ਦੇ ਨਾਲ ਰਲ ਕੇ ਚਲਾਈ ਗਈ।