ਜਲੰਧਰ, 4 ਦਸੰਬਰ

ਪੰਜਾਬ ਪੁਲੀਸ ਦੀ ਪਿਛਲੇ ਦੋ ਦਿਨਾਂ ਦੀ ਭਰਤੀ ਦੌਰਾਨ ਕਥਿਤ ਬੇਨਿਯਮੀਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਅੱਜ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਕਾਰਨ ਕਈ ਜਣੇ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਵਿੱਚ ਕੁਝ ਲੜਕੀਆਂ ਵੀ ਸ਼ਾਮਲ ਹਨ। ਪ੍ਰਦਰਸ਼ਨਕਾਰੀ ਨੌਜਵਾਨ ਪੀਏਪੀ ਫਲਾਈਓਵਰ ’ਤੇ ਨੈਸ਼ਨਲ ਹਾਈਵੇਅ ਨੰਬਰ ਇਕ ਨੂੰ ਰੋਕਣ ਆਏ ਸਨ। ਜ਼ਖ਼ਮੀ ਲੜਕੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।