ਜਲੰਧਰ, 14 ਜੁਲਾਈ

ਅੱਜ ਕਰੋਨਾ ਵਾਇਰਸ ਦੀਆਂ ਦੋ ਵਾਰ ਆਈਆਂ ਰਿਪੋਰਟਾਂ ਵਿੱਚ 67 ਜਣੇ ਪਾਜ਼ੇਟਿਵ ਪਾਏ ਗਏ ਹਨ। ਸਵੇਰੇ 4 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਬਾਅਦ ਦੁਪਹਿਰ ਆਈਆਂ ਰਿਪੋਰਟਾਂ ਵਿੱਚ 63 ਹੋਰ ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ `ਚ ਕਰੋਨਾ ਮਰੀਜ਼ਾਂ ਦੀ ਗਿਣਤੀ 1338 ਹੋ ਗਈ ਹੈ। \Bਐੱਸਏਐੱਸ ਨਗਰ (ਮੁਹਾਲੀ)(ਦਰਸ਼ਨ ਸਿੰਘ ਸੋਢੀ)\B: ਸ਼ਹਿਰ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਮੰਗਲਵਾਰ ਕਰੋਨਾਵਾਇਰਸ ਦੇ 21 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 444 ’ਤੇ ਪਹੁੰਚ ਗਈ ਹੈ, ਜਿਨ੍ਹਾਂ ’ਚ 158 ਨਵੇਂ ਕੇਸ ਐਕਟਿਵ ਹਨ। ਪਿਛਲੇ ਤਿੰਨ ਦਿਨਾਂ ਵਿੱਚ 78 ਨਵੇਂ ਕੇਸ ਸਾਹਮਣੇ ਆਉਣ ਨਾਲ ਫਿਰ ਤੋਂ ਇਲਾਕੇ ਦੇ ਲੋਕ ਕਾਫੀ ਭੈਅ-ਭੀਤ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਮੁਹਾਲੀ ਜ਼ਿਲ੍ਹੇ ਵਿੱਚ 21 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਨਵੇਂ ਮਰੀਜ਼ਾਂ ਵਿੱਚ ਇੱਥੋਂ ਦੇ ਸੈਕਟਰ-68 ਦਾ 56 ਸਾਲ ਪੁਰਸ਼ ਅਤੇ ਫੇਜ਼-9 ਦੀ 22 ਸਾਲਾ ਔਰਤ ਅਤੇ ਫੇਜ਼-4 ਤੋਂ 30 ਸਾਲ ਦੀ ਔਰਤ ਸਮੇਤ 1,3 ਅਤੇ 4 ਸਾਲ ਦੇ ਤਿੰਨੇ ਬੱਚਿਆਂ (ਲੜਕੇ) ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਪੀਰ ਮੁਛੱਲਾ ਤੋਂ ਇਕ, ਢਕੋਲੀ ਤੋਂ ਦੋ, ਡੇਰਾਬੱਸੀ ਤੋਂ ਤਿੰਨ, ਜਵਾਹਰਪੁਰ ਤੋਂ ਇਕ, ਖਰੜ ’ਚੋਂ ਪੰਜ ਵਿਅਕਤੀ ਕਰੋਨਾ ਪੀੜਤ ਮਿਲੇ ਹਨ। ਡੀਸੀ ਦਿਆਲਨ ਨੇ ਦੱਸਿਆ ਕਿ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿਹਲੇ ਘੁੰਮਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੇਫ਼ਟੀ ਪ੍ਰੋਟੋਕਾਲ ਤੋੜਨ ਵਾਲਿਆਂ ਖ਼ਿਲਾਫ਼ ਥਾਣਿਆਂ ਵਿੱਚ ਪੁਲੀਸ ਕੇਸ ਦਰਜ ਕੀਤੇ ਜਾਣਗੇ। ਇਸ ਲਈ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਮੂੰਹ ’ਤੇ ਮਾਸਕ ਪਾਉਣ ਨਾ ਭੁਲਿਆ ਜਾਵੇ।