ਨਿਊ ਯਾਰਕ, 12 ਸਤੰਬਰ

ਦੋ ਸੈੱਟਾਂ ਵਿਚ ਪਿੱਛੇ ਰਹਿਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਜਰਮਨੀ ਦੇ ਐਲਗਜ਼ੈਂਦਰ ਜ਼ਵੇਰੇਵ ਨੇ ਪਾਬਲੋ ਕੈਰੇਨੋ ਬਸਟਾ ਨੂੰ ਹਰਾ ਕੇ ਯੂਐੱਸ ਓਪਨ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿਚ ਦਾਖਲਾ ਪਾ ਲਿਆ, ਜਿੱਥੇ ਉਸ ਦਾ ਸਾਹਮਣਾ ਆਸਟਰੀਆ ਡੋਮਿਨਿਕ ਥੀਮ ਨਾਲ ਹੋਵੇਗਾ। 23 ਸਾਲਾ ਜਰਮਨ ਟੈਨਿਸ ਸਟਾਰ ਜ਼ਵੇਰੇਵ ਪਹਿਲੇ ਦੋ ਸੈੱਟਾਂ ਵਿਚ ਫਾਰਮ ਵਿਚ ਨਹੀਂ ਦਿਖਾਈ ਦਿੱਤਾ ਪਰ ਬਾਅਦ ਵਿੱਚ ਉਸ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਮੈਚ 3-6 2-6 6-3 6-4 6-3 ਨਾਲ ਜਿੱਤ ਲਿਆ।