ਨਵੀਂ ਦਿੱਲੀ, 18 ਨਵੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਰੇ ਜਮਹੂਰੀ ਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਇਕੱਠੇ ਹੋਣ ਦੀ ਅਪੀਲ ਕੀਤੀ ਕਿ ਕ੍ਰਿਪਟੋਕਰੰਸੀ ਗਲਤ ਹੱਥਾਂ ਵਿਚ ਨਾ ਜਾਵੇ, ਨਹੀਂ ਤਾਂ ਨੌਜਵਾਨਾਂ ਦਾ ਭਵਿੱਖ ਬਰਬਾਦ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਡਿਜੀਟਲ ਮਾਧਿਅਮ ਰਾਹੀਂ ਆਸਟਰੇਲੀਆ ਵੱਲੋਂ ਆਰਾ ਆਯੋਜਿਤ ‘ਸਿਡਨੀ ਵਾਰਤਾ’ ਨੂੰ ਸੰਬੋਧਨ ਕਰਦੇ ਹੋਏ ਇਸ ਯੁੱਗ ਲਈ ਡੇਟਾ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ ਅਤੇ ਕਿਹਾ ਕਿ ਭਾਰਤ ਨੇ ਆਪਣੀ ਸੁਰੱਖਿਆ ਅਤੇ ਨਿੱਜਤਾ ਦੀ ਰੱਖਿਆ ਲਈ ਮਜ਼ਬੂਤ ​​​​ਢਾਂਚਾ ਤਿਆਰ ਕੀਤਾ ਹੈ ਤੇ ਇਸ ਦੀ ਵਰਤੋਂ ਲੋਕਾਂ ਨੂੰ ਸਮਰਥ ਬਣਾਉਣ ਲਈ ਕਰਦਾ ਹੈ।