ਲੁਧਿਆਣਾ, 4 ਜੁਲਾਈ
ਪੁਲੀਸ ਨੇ 44 ਸਾਲਾ ਵਿਧਵਾ ਨਾਲ ਜਬਰ-ਜਨਾਹ ਕੇਸ ਵਿੱਚ ਸਾਬਕਾ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਨਿੱਜੀ ਸਹਾਇਕ (ਪੀੲੇ) ਨੂੰ ਗ੍ਰਿਫ਼ਤਾਰ ਕੀਤਾ ਹੈ। ਆਤਮਨਗਰ ਤੋਂ ਸਾਬਕਾ ਵਿਧਾਇਕ ਬੈਂਸ ਇਸ ਕੇਸ ਵਿੱਚ ਮੁੱਖ ਮੁਲਜ਼ਮ ਹੈ ਤੇ ਇਸ ਵੇੇਲੇ ਭਗੌੜਾ ਹੈ। ਜੁਆਇੰਟ ਕਮਿਸ਼ਨਰ ਆਫ਼ ਪੁਲੀਸ ਰਵਚਰਨ ਸਿੰਘ ਬਰਾੜ ਨੇ ਕਿਹਾ ਕਿ ਬੈਂਸ ਦੇ ਪੀਏ ਸੁਖਚੈਨ ਸਿੰਘ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਸਥਾਨਕ ਕੋਰਟ ਦੀ ਹਦਾਇਤ ’ਤੇ ਸਿਮਰਜੀਤ ਬੈਂਸ ਤੇ ਪੰਜ ਹੋਰਨਾਂ, ਜਿਨ੍ਹਾਂ ਵਿੱਚ ਬੈਂਸ ਦੇ ਦੋ ਭਰਾ ਵੀ ਸ਼ਾਮਲ ਹਨ, ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਕੋਰਟ ਬੈਂਸ ਤੇ ਹੋਰਨਾਂ ਮੁਲਜ਼ਮਾਂ ਨੂੰ ਪਹਿਲਾਂ ਹੀ ਭਗੌੜਾ ਐਲਾਨ ਚੁੱਕੀ ਹੈ।