ਨਿਊ ਯਾਰਕ, 14 ਸਤੰਬਰ

ਜਪਾਨ ਦੀ ਨਾਓਮੀ ਓਸਾਕਾ ਨੇ ਬੇਲਾਰੂਸ ਦੀ ਵਿਕਤੋਰੀਆ ਅਜ਼ਾਰੇਂਕਾ ਨੂੰ ਤਿੰਨ ਸੈੱਟਾਂ ਵਿਚ ਹਰਾ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ। ਉਸ ਨੇ ਪਹਿਲਾ ਸੈੱਟ ਪਛੜਣ ਬਾਅਦ ਜ਼ੋਰਦਾਰ ਵਾਪਸੀ ਕੀਤੀ। ਉਸ ਨੇ ਇਹ ਮੈਚ ਤੇ ਖ਼ਿਤਾਬ 1-6 6-3 6-3 ਨਾਲ ਜਿੱਤਿਆ। ਓਸਾਕਾ ਨੇ ਦੂਜਾ ਯੂਐੱਸ ਓਪਨ ਜਿੱਤਿਆ ਹੈ। ਇਸ ਤਰ੍ਹਾਂ ਉਹ ਹੁਣ ਤੱਕ ਕੁੱਲ ਤਿੰਨ ਗ੍ਰੈਂਡ ਸਲੈਮ ਜਿੱਤ ਚੁੱਕੀ ਹੈ।