ਟੋਰਾਂਟੋ (ਬਲਜਿੰਦਰ ਸੇਖਾ) ਤਸਵੀਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੰਜ਼ਰਵੇਟਿਵ ਨੇਤਾ ਪੀਅਰੇ ਪੋਇਲੀਵਰ, ਬਲਾਕ ਕਿਊਬੈਕੋਇਸ ਨੇਤਾ ਯਵੇਸ-ਫ੍ਰਾਂਸੋਆ ਬਲੈਂਚੇਟ, ਐਨਡੀਪੀ ਅੰਤਰਿਮ ਨੇਤਾ ਡੌਨ ਡੇਵਿਸ ਅਤੇ ਗ੍ਰੀਨ ਪਾਰਟੀ ਨੇਤਾ ਐਲਿਜ਼ਾਬੈਥ ਮੇਅ ਦੇ ਨਾਲ, ਬੀਤੇ ਦਿਨੀ ਤਬਾਹ ਹੋਏ ਭਾਈਚਾਰੇ ਨਾਲ ਏਕਤਾ ਦੇ ਇੱਕਜੁੱਟ ਪ੍ਰਦਰਸ਼ਨ ਵਿੱਚ ਖੜ੍ਹੇ ਹਨ ।
ਯਾਦ ਰਹੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਟੰਬਲ ਰਿੱਜ ਵਿੱਚ ਬੀਤੇ ਦਿਨੀ ਵਾਪਰੇ ਖੂਨੀ ਵਰਤਾਰੇ ਕਾਰਨ ਕੈਨੇਡਾ ਸੁੰਨ ਹੋ ਗਿਆ ਸੀ। ਤਸਵੀਰ ਇਹ ਬਿਆਨ ਕਰਦੀ ਹੈ ਕਿ ਸਿਆਸਤ ਨੂੰ ਪਾਸੇ ਰੱਖਕੇ ਅਸੀ ਪਹਿਲਾਂ ਕੈਨੇਡੀਅਨ ਹਾਂ।














