ਮੁੰਬਈ, 30 ਦਸੰਬਰ
ਮ੍ਰਿਤਕ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮਾਂ ਵਨੀਤਾ ਸ਼ਰਮਾ ਅੱਜ ਕਿਹਾ ਹੈ ਕਿ ਜਦੋਂ ਤੱਕ ਉਸ ਦੀ ਧੀ ਦੀ ਮੌਤ ਲਈ ਕਥਿਤ ਤੌਰ ’ਤੇ ਜ਼ਿੰਮੇਦਾਰ ਸ਼ੀਜ਼ਾਨ ਖਾਨ ਨੂੰ ਸਜ਼ਾ ਨਹੀਂ ਮਿਲਦੀ ਉਹ ਚੈਨ ਨਹੀਂ ਲਵੇਗੀ। ਸ੍ਰੀਮਤੀ ਵਨੀਤਾ ਸ਼ਰਮਾ ਨੇ ਮੁੰਬਈ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।