ਓਟਵਾ, 30 ਅਗਸਤ : ਤਿੰਨ ਮੁੱਖ ਫੈਡਰਲ ਪਾਰਟੀਆਂ ਦੇ ਆਗੂਆਂ ਵਿੱਚੋਂ ਇੱਕ ਵੱਲੋਂ ਦੇਸ਼ ਦੇ ਦੂਜੇ ਹਿੱਸੇ ਵਿੱਚ ਹੋਣ ਵਾਲੇ ਈਵੈਂਟਸ ਵਿੱਚ ਹਿੱਸਾ ਲਿਆ ਜਾਵੇਗਾ ਜਦਕਿ ਓਟੂਲ ਜੀਟੀਏ ਵਿੱਚ ਹੀ ਆਪਣਾ ਚੋਣ ਪ੍ਰਚਾਰ ਕਰਨਗੇ।ਟਰੂਡੋ ਦੀਆਂ ਯੋਜਨਾਵਾਂ ਦਾ ਕੋਈ ਖੁਲਾਸਾ ਨਹੀਂ ਹੋਇਆ ਹੈ।
ਐਨਡੀਪੀ ਆਗੂ ਜਗਮੀਤ ਸਿੰਘ ਕਈ ਪ੍ਰੋਵਿੰਸਾਂ ਦਾ ਦੌਰਾ ਕਰਨਗੇ। ਉਹ ਓਟਵਾ ਵਿੱਚ ਇੱਕ ਐਲਾਨ ਤੋਂ ਸੁ਼ਰੂਆਤ ਕਰਨਗੇ ਤੇ ਫਿਰ ਲੇਡੀਸਮਿੱਥ, ਬੀਸੀ ਵਿੱਚ ਆਪਣੇ ਸਮਰਥਕਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਆਪਣਾ ਚੋਣ ਪ੍ਰਚਾਰ ਕਰਨਗੇ। ਉਹ ਕਿੰਗ ਸਿਟੀ, ਓਨਟਾਰੀਓ ਦੀ ਡੌਗ ਸੈਂਚੁਰੀ ਤੋਂ ਆਪਣੇ ਦਿਨ ਦੀ ਸ਼ੁਰੂਆਤ ਕਰਨਤੇ ਤੇ ਫਿਰ ਮਾਰਖਮ ਵਿੱਚ ਆਪਣੇ ਸਮਰਥਕਾਂ ਨਾਲ ਮੁਲਾਕਾਤ ਕਰਨਗੇ।
ਲਿਬਰਲ ਆਗੂ ਜਸਟਿਨ ਟਰੂਡੋ ਦੇ ਪਲੈਨਜ਼ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।ਜਿ਼ਕਰਯੋਗ ਹੈ ਕਿ ਵੀਕੈਂਡ ਉੱਤੇ ਟਰੂਡੋ ਦੇ ਈਵੈਂਟਸ ਉੱਤੇ ਪਹੁੰਚ ਕੇ ਕੁੱਝ ਮੁਜ਼ਾਹਰਾਕਾਰੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ।