ਸਟਾਰ ਨਿਊਜ਼:- ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਵਲੋਂ ਅਯੋਜਿਤ ਕੀਤੀ ਟੋਰਾਂਟੋ ਟਾਊਨਹਾਲ ਵਿਖੇ ਪਹੁੰਚੀ ਗਰੀਨ ਪਾਰਟੀ ਲੀਡਰ ਐਲਿਜ਼ਬੈਥ ਮੇਅ ਨੇ ਐਨ ਡੀ ਪੀ Ḕਤੇ ਕਈ ਤਿੱਖੇ ਹਮਲੇ ਕੀਤੇ। ਪਰ ਪੱਖਪਤਾ ਅਤੇ ਨਸਲਵਾਦ ਨੂੰ ਲੈਕੇ ਉਸ ਨੇ ਆਪਣੀ ਪਾਰਟੀ ਦਾ ਬਚਾ ਕੀਤਾ। ਨੌਕਰੀਆਂ, ਵਾਤਾਵਰਣ ਆਦਿ ਮੁੱਦਿਆਂ Ḕਤੇ ਐਲਿਜ਼ਬੈਥ ਮੇਅ ਨੇ ਆਪਣੇ ਵਿਚਾਰ ਰੱਖੇ ਜਦੋਂ ਉਸ ਨੂੰ ਨਸਲਵਾਤ ਅਤੇ ਇਸਲਾਮੋਫੋਬਆਿ ਬਾਰੇ ਪੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿੱਚ ਨਸਲਵਾਦ ਲਈ ਕੋਈ ਜਗ੍ਹਾ ਨਹੀਂ ਹੈ। ਜਿੱਥੇ ਮੇਅ ਨੇ ਕਿਊਬੈਕ ਵਿੱਚ ਪਬਲਿਕ ਨੌਕਰੀਆਂ ਵਿੱਚ ਦਾਰਮਿਕ ਚਿੰਨ੍ਹਾਂ ਤੇ ਪਾਬੰਦੀ ਦੀ ਮੁਖਾਲਫਤ ਕੀਤੀ ਉੱਥੇ ਉਸਨੇ ਇਹ ਵੀ ਕਿਹਾ ਕਿ ਉਹ ਇਹ ਨਹੀਂ ਕਹਿ ਸਕਦੀ ਕਿ ਉਸ ਦੀ ਪਾਰਟੀ ਬਾਕੀ ਉਮੀਦਵਾਰ ਵੀ ਇਸ ਤਰ੍ਹਾਂ ਹੀ ਸੋਚਦੇ ਹੋਣ। ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਨੇ ਵੀ ਆਪਣੀ ਪ੍ਰੈਸ ਰਿਲੀਜ਼ ਵਿੱਚ ਇਹੀ ਕਿਹਾ ਹੈ ਕਿ ਮੇਅ ਨੇ ਆਪਣੇ ਉਮੀਦਵਾਰ ਨੂੰ ਕਿਊਬੈਕ ਵਿੱਚ ਧਾਰਮਿਕ ਚਿੰਨ੍ਹਾਂ Ḕਤੇ ਲੱਗੀ ਪਾਬੰਦੀ ਦੀ ਹਮਾਇਤੀ ਕਰਨ ਤੋਂ ਰੋਕਣ ਵਿੱਚ ਅਸਮਰਥਾ ਦਿਖਾਈ ਹੈ। ਗਰੀਨ ਪਾਰਟੀ ਕੋਲ ਸੰਸਦ ਵਿੱਚ ਦੋ ਸੀਟਾਂ ਹਨ ਅਤੇ ਕਈ ਸੂਬਿਆਂ ਵਿੱਚ ਉਨਹਾਂ ਦੇ ਨੁਮਾਇੰਦੇ ਹਨ, ਦੇਸ਼ ਵਿਆਪੀ ਸਰਵੇਖਣਾ ਵਿੱਚ ਵੀ ਪਾਰਟੀ 10% ਉੱਪਰ ਗਈ ਦੱਸੀ ਜਾ ਰਹੀ ਹੈ। ਜਿਸ ਦੇ ਚਲਿਦਿਆਂ ਪਾਰਟੀ ਅਤੇ ਉਸ ਦੇ ਉਮੀਦਵਾਰਾਂ Ḕਤੇ ਤਿੱਖੀ ਨਜ਼ਰੀ ਰੱਖੀ ਜਾ ਰਹੀ ਹੈ। ਜਦੋਂ ਮੇਅ ਨੂੰ ਇਹ ਪੁਛਿਆ ਗਿਆ ਕਿ ਐਨ ਡੀ ਪੀ ਲੀਡਰ ਜਗਮਤਿ ਸਿੰਘ ਨਿਊ ਬ੍ਰੈਂਸਵਿਕ ਵਿੱਚ ਐਨ ਡੀ ਪੀ ਛੱਡ ਕੇ (ਜਿਨ੍ਹਾਂ ਵਿੱਚੋਂ ਇੱਕ ਨੇ ਇਹ ਕਿਹਾ ਸੀ ਕਿ ਸੂਬੇ ਵਿੱਚ ਬਹੁਤੇ ਲੋਕ ਪੱਗ ਵਾਲੇ ਇੰਡੀਅਨ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ) ਗਰੀਨ ਪਾਰਟੀ ਵਿੱਚ ਸ਼ਾਮਿਲ ਕਰਨ ਤੇ ਉਹ ਤੁਹਾਡੀ ਅਲੋਚਨਾ ਕਰ ਰਹੇ ਹਨ ਤਾਂ ਮੇਅ ਨੇ ਕਿਹਾ ਕਿ ਉਨ੍ਹਾਂ ਦਾ ਪਾਰਟੀ ਛੱਡਣ ਦਾ ਅਸਲ ਕਾਰਨ ਇਹ ਹੈ ਕਿ ਐਨ ਡੀ ਪੀ ਲੀਡਰ ਜਗਮੀਤ ਸਿੰਘ ਕਦੇ ਉਸ ਸੂਬੇ ਵਿੱਚ ਆਪਣੇ ਲੋਕਾਂ ਨੂੰ ਮਿਲਣ ਗਿਆ ਹੀ ਨਹੀਂ। ਸਿੰਘ ਪਿਛਲੇ ਦੋ ਸਾਲ ਤੋਂ ਐਨ ਡੀ ਪੀ ਦੇ ਲੀਡਰ ਹਨ ਅਤੇ ਉਹ ਕਦੇ ਵੀ ਨਿਊ ਬ੍ਰੈਂਸਵਿਕ ਨਹੀਂ ਗਏ। ਮੇਅ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਐਨ ਡੀ ਪੀ ਛੱਡ ਕੇ ਆਏ ਹਨ ਮੈਂ ਕਦੇ ਉਨ੍ਹਾਂ ਨੂੰ ਨਹੀਂ ਮਿਲੀ ਕਦੇ ਉਨ੍ਹਾਂ ਗੱਲ ਨਹੀਂ ਹੋਈ, ਉਹ ਸਾਰੇ ਆਪਣੀ ਮਰਜ਼ੀ ਨਾਲ ਗਰੀਨ ਪਾਰਟੀ ਵਿੱਚ ਸ਼ਾਮਿਲ ਹੋਏ ਹਨ।
ਨਿਊ ਬ੍ਰੈਂਸਵਿਕ ਤੋਂ ਐਨ ਡੀ ਪੀ ਦੇ ਇੱਕ ਸੀਨੀਅਰ ਮੈਂਬਰ ਜੋਨਾਥਨ ਰਿਚਰਡਸਨ ਨੇ ਇੱਕ ਅਖ਼ਬਾਰ ਨੂੰ ਆਪਣੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਨਿਊ ਬ੍ਰੈਸਵਿਕ ਵਿੱਚ ਬਹੁਤ ਸਾਰੇ ਲੋਕ ਇੱਕ ਗੈæਰ ਗੋਰੇ ਪਾਰਟੀ ਲੀਡਰ ਜਿਹੜਾ ਪੱਗ ਬਨੰ੍ਹਦਾ ਹੈ ਨੂੰ ਵੋਟ ਪਾਉਣ ਦੇ ਹੱਕ ਵਿੱਚ ਨਹੀਂ ਹਨ, ਮੇਅ ਨੇ ਕਿਹਾ ਕਿ ਸਾਡਾ ਰਿਚਰਡਸਨ ਦੇ ਬਿਆਨ ਨਾਲ ਕੋਈ ਸਰੋਕਾਰ ਨਹੀਂ ਹੈ। ਜੇਕਰ ਉਸ ਨੂੰ ਮੀਡੀਆ ਵਿੱਚ ਸਵਾਲ ਪੁਛਿਆ ਗਿਆ ਅਤੇ ਉਸ ਨੇ ਉਸ ਸਵਾਲ ਦਾ ਇਮਾਦਾਰੀ ਨਾਲ ਜੁਆਬ ਦਿੱਤਾ ਕਿ ਹਾਂ ਜਦੋਂ ਉਹ ਡੋਰ ਟੂ ਡੋਰ ਜਾਂਦੇ ਹਨ ਤਾਂ ਕੁੱਝ ਲੋਕ ਤਿਆਰ ਨਹੀਂ ਹਨ, ਮੈਂ ਵੀ ਇਸ ਤਰ੍ਹਾਂ ਦੇ ਵਰਤਾਰੇ ਦੀ ਨਿੰਦਾ ਕਰਦੀ ਹਾਂ ਅਤੇ ਰਿਚਰਡਸਨ ਵੀ ਕਰਦੇ ਹਨ। ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਵਜ੍ਹਾ ਕਰਕੇ ਰਿਚਰਡਸਨ ਐਨ ਡੀ ਪੀ ਛੱਡ ਕੇ ਗਰੀਨ ਪਾਰਟੀ ਵਿੱਚ ਆਇਆ ਹੈ। ਮੇਅ ਨੇ ਕਿਹਾ ਕਿ ਉਸ ਨੂੰ ਹੈਰਾਨੀ ਹੈ ਕਿ ਨੂੰ ਮੁੱਦਾ ਬਣਾ ਲਿਆ ਗਿਆ। ਮੇਰੇ ਖਿਆਲ ਵਿੱਚ ਐਨ ਡੀ ਪੀ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਉਸ ਦਾ ਲੀਡਰ ਘੱਟਗਿਣਤੀ ਭਾਈਚਾਰੇ ਵਿੱਚੋਂ ਹੈ। ਮੇਅ ਨੇ ਕਿਹਾ ਕਿ ਜੇਕਰ ਅਸੀਂ ਬਰਨਬੀ ਤੋਂ ਆਪਣਾ ਉਮੀਦਵਾਰ ਨਾ ਖੜ੍ਹੇ ਕਰਨ ਦਾ ਫੈਸਲਾ ਨਾ ਕਰਦੇ ਤਾਂ ਜਗਮੀਤ ਸਿੰਘ ਜਿੱਤ ਨਹੀਂ ਸਕਦਾ ਸੀ। ਮੇਅ ਨੇ ਹਰ ਤਰ੍ਹਾਂ ਦੇ ਪੱਖਪਤਾ ਦੀ ਨਿੰਦਾ ਕੀਤੀ।
ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਦੇ ਡਾਈਰੈਕਟਰ ਮੁਸਤਫਾ ਫਾਰੂਕ ਨੇ ਜਦੋਂ ਮੇਅ ਨੂੰ ਕਿਊਬੈਕ ਦੇ ਇੱਕ ਐਨ ਡੀ ਪੀ ਐਮ ਪੀ ਪੀਅਰ ਨੈਂਟੈਲ ਵਲੋਂ ਗਰੀਨ ਪਾਰਟੀ ਵਿੱਚ ਸ਼ਾਮਿਲ ਹੋਣ ਬਾਰੇ ਅਤੇ ਉਸ ਵਲੋਂ ਦਿੱਸੇ ਬਿਆਨ ਕਿ ਸਿੰਘ ਦੀ ਪੱਗ ਕਿਊਬੈਕ ਦੇ ਲੋਕਾਂ ਲਈ ਠੀਕ ਨਹੀਂ ਬੈਠਦੀ। ਇਸ Ḕਤੇ ਮੇਅ ਦਾ ਕਹਿਣਾ ਸੀ ਕਿ ਉਹ ਨੈਂਟੈਲ ਦੀ ਹਮਾਇਤ ਕਰਦੀ ਹੈ ਉਸ ਨਸਲਵਾਦੀ ਨਹੀਂ ਹੈ, ਕਿਊਂਕਿ ਨੈਂਟੈਲ ਨੂੰ ਐਨ ਡੀ ਪੀ ਨੇ ਬਾਹਰ ਕੱਢਿਆ ਸੀ। ਮੈਂ ਅਤੇ ਨੈਂਟੈਲ ਕਿਊਬੈਕ ਸਰਕਾਰ ਦੇ ਬਿਲ ਜਿਹੜਾ ਧਾਰਮਿਕ ਚਿੰਨ੍ਹਾਂ ਤੇ ਪਾਬੰਦੀ ਲਾਉਂਦਾ ਹੈ ਉਸ ਦੇ ਖ਼ਿਲਾਫ ਹਾਂ। ਪਾਰਟੀ ਦੀ ਲੀਡਰ ਹੋਣ ਦੇ ਨਾਤੇ ਮੇਰੇ ਕੋਲ ਕੋਈ ਤਾਕਤ ਨਹੀਂ ਹੈ ਕਿ ਮੈਂ ਆਪਣੇ ਐਮ ਪੀਜ਼ ਨੂੰ ਕਹਾਂ ਕਿ ਉਹ ਮੇਰੇ ਨਾਲ ਵੋਟ ਪਾਉਣ ਨਾਹੀ ਮੇਰੇ ਕੋਲ ਇਹ ਤਾਕਤ ਹੈ ਕਿ ਮੈਂ ਉਨ੍ਹਾਂ ਨੂੰ ਦੱਸਾਂ ਕਿ ਕੀ ਕਰਨਾ ਹੈ। ਪਰ ਮੇਅ ਦਾ ਕਹਿਣਾ ਸੀ ਕਿ ਉਹ ਅਤੇ ਗਰੀਨ ਪਾਰਟੀ ਡਾਇਵਰਸਿਟੀ ਦੀ ਇਜ਼ੱਤ ਕਰਦੀ ਹੈ।