ਕੈਨੇਡਾ : ਜਗਤ ਪੰਜਾਬੀ ਸਭਾ ਕੈਨੇਡਾ ਜੋ ਪਿਛਲੇ ਡੇਢ ਦਹਾਕੇ ਤੋਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫੁੱਲਤਾ ਹਿੱਤ ਵੱਖ-ਵੱਖ ਸਮਿਆਂ ‘ਤੇ ਸਾਹਿਤਕ ਸਮਾਗਮ, ਸੈਮੀਨਾਰ, ਵੈਬੀਨਾਰ, ਵਰਲਡ ਪੰਜਾਬੀ ਕਾਨਫ਼ਰੰਸਾਂ ਕਰਵਾਉਂਦੀ ਆ ਰਹੀ ਹੈ। ਸੋ ਇਸੇ ਲੜੀ ਤਹਿਤ 28 ਸਤੰਬਰ 2024 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 6:30 ਵਜੇ ਅਤੇ ਕੈਨੇਡਾ ਦੇ ਸਮੇਂ ਅਨੁਸਾਰ ਸਵੇਰੇ 9 ਵਜੇ ਜ਼ੂਮ ਐਪ ‘ਤੇ ਅੰਤਰਰਾਸ਼ਟਰੀ ਵੈਬੀਨਾਰ ਕਰਵਾ ਰਹੀ ਹੈ। ਇਸ ਅੰਤਰਰਾਸ਼ਟਰੀ ਵੈਬੀਨਾਰ ਵਿੱਚ ਚਾਹਵਾਨ ਜੂਮ ਆਈਡੀ 647 403 1299 ਪਾਸਵਰਡ jps2024 ਜਾਂ ਜ਼ੂਮ ਲਿੰਕ https://us02web.zoom.us/j/6474031299?pwd=bVNCS1R0elh1TmVVd1RLdEhqVjZpZz09&omn=82596883818 ਐਪ ਰਾਹੀਂ ਸ਼ਾਮਿਲ ਹੋ ਸਕਦੇ ਹਨ । ਇਹ ਜਾਣਕਾਰੀ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦਿੱਤੀ ।
ਜ਼ਿਕਰਯੋਗ ਹੈ ਕਿ ਜਗਤ ਪੰਜਾਬੀ ਸਭਾ ਕੈਨੇਡਾ ਭਾਰਤ ‘ਚ ਦਸੰਬਰ 2024 ਤੋਂ ਮਾਰਚ 2025 ਤੱਕ “ਅਧਿਆਪਕ ਸਿਖਲਾਈ ਵਰਕਸ਼ਾਪਾਂ” ਕਰਵਾਉਣ ਜਾ ਰਹੀ ਹੈ। ਜਿਸ ਅਧੀਨ ਸਕੂਲਾਂ-ਕਾਲਜਾਂ ਦੇ ਅਧਿਆਪਕਾਂ ਨੂੰ ਪੰਜ ਵਿਸ਼ੇ ਭਾਸ਼ਣ ਕਲਾ, ਨੈਤਿਕਤਾ, ਪੰਜਾਬੀ ਭਾਸ਼ਾ, ਪੜ੍ਹਾਉਣ ਵਾਲਾ ਮਾਹੌਲ ਸਿਰਜਣਾ ਤੇ ਸਫ਼ਲ ਜ਼ਿੰਦਗੀ ਜਿਉਣ ਦੇ ਤਰੀਕੇ ਰੱਖੇ ਗਏ ਹਨ। ਜਿਨ੍ਹਾਂ ਨੂੰ ਆਪਣੇ ਖੇਤਰ ਦੇ ਵਿਸ਼ੇ ਮਾਹਿਰ ਅਧਿਆਪਕਾਂ ਨੂੰ ‘”ਲਗਾਤਾਰ ਪੇਸ਼ੇਵਰ ਵਿਕਾਸ”ਵਰਕਸ਼ਾਪਾਂ ਰਾਹੀਂ ਸਿਖਲਾਈ ਦੇਣਗੇ। ਇਹ ਵੈਬੀਨਾਰ ਉਨ੍ਹਾਂ ਵਰਕਸ਼ਾਪਾਂ ਦੀ ਸ਼ੁਰੂਆਤੀ ਲੜੀ ਤਹਿਤ ਕਰਵਾਇਆ ਜਾ ਰਿਹਾ ਹੈ।

ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਇਸ ਵੈਬੀਨਾਰ ‘ਚ ਵਿਸ਼ੇ ਮਾਹਿਰ ਵਜੋਂ ਡਾ.ਆਸਾ ਸਿੰਘ ਘੁੰਮਣ, ਪ੍ਰਿੰ. ਹਰਕੀਰਤ ਕੌਰ, ਡਾ.ਬਲਜੀਤ ਕੌਰ ਰਿਆੜ, ਡਾ. ਮਨਿੰਦਰਜੀਤ ਕੌਰ, ਡਾ. ਮਨਪ੍ਰੀਤ ਕੌਰ ਅਤੇ ਡਾ. ਗੁਰਪ੍ਰੀਤ ਕੌਰ ਸ਼ਮੂਲੀਅਤ ਕਰਨਗੇ ਜੋ ਨਿਰਧਾਰਿਤ ਵਿਸ਼ਿਆਂ ‘ਤੇ ਚਰਚਾ ਕਰਨਗੇ ਅਤੇ ਵੈਬੀਨਾਰ ਦਾ ਸੰਚਾਲਨ ਓਐੱਫਸੀ ਦੇ ਪ੍ਰਧਾਨ ਡਾ. ਸੰਤੋਖ ਸਿੰਘ ਸੰਧੂ ਕਰਨਗੇ।
ਉਨ੍ਹਾਂ ਆਖਿਆ ਕਿ ਜਗਿਆਸੂ ਬਿਰਤੀ ਦੇ ਚਾਹਵਾਨ ਇਸ ਅੰਤਰਰਾਸ਼ਟਰੀ ਵੈਬੀਨਰ ਤੋਂ ਨਵਾਂ ਗਿਆਨ ਗ੍ਰਹਿਣ ਕਰਦਿਆਂ ਆਪਣੇ ਗਿਆਨ ਦਾ ਖੇਤਰ ਹੋਰ ਵਿਸ਼ਾਲ ਕਰਨਗੇ। ਇਸ ਸਮੇਂ ਜਗਤ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਸ੍ਰ. ਸਰਦੂਲ ਸਿੰਘ ਥਿਆੜਾ, ਓਐੱਫਸੀ ਦੇ ਪ੍ਰਧਾਨ ਡਾ. ਸੰਤੋਖ ਸਿੰਘ ਸੰਧੂ ਅਤੇ ਪੱਬਪਾ ਦੇ ਪ੍ਰਧਾਨ ਡਾ. ਰਮਨੀ ਬੱਤਰਾ ਹਾਜ਼ਰ ਸਨ।