ਰਾਇਪੁਰ, 29 ਜੂਨ
ਛੱਤੀਸਗੜ੍ਹ ਦੇ ਨਵ-ਨਿਯੁਕਤ ਉਪ ਮੁੱਖ ਮੰਤਰੀ ਟੀਐੱਸ ਸਿੰਘ ਦਿਓ ਨੇ ਅੱਜ ਢਾਈ-ਢਾਈ ਸਾਲ ਲਈ ਵਾਰੋ-ਵਾਰੀ ਮੁੱਖ ਮੰਤਰੀ ਬਣਾਉਣ ਦੇ ਦਿੱਤੇ ਭਰੋਸੇ ਬਾਰੇ ਚਰਚਾ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਇਹ ਚਰਚਾ ਸਿਰਫ਼ ਮੀਡੀਆ ਦੀ ਉਪਜ ਹੈ। ਇੱਥੇ ਪ੍ਰੈਸ ਕਾਨਫਰੰਸ ਵਿੱਚ ਸ੍ਰੀ ਦਿਓ ਨੇ ਕਿਹਾ, ‘ਮੈਂ ਕਦੇ ਵੀ ਢਾਈ-ਢਾਈ ਸਾਲ ਲਈ ਵਾਰੀ-ਵਾਰੀ ਮੁੱਖ ਮੰਤਰੀ ਦੇ ਅਹੁਦੇ ਦੀ ਗੱਲ ਨਹੀਂ ਕੀਤੀ। ਇਹ ਸਿਰਫ ਮੀਡੀਆ ਦੀ ਉਪਜ ਸੀ।