ਓਟਵਾ, 3 ਨਵੰਬਰ : ਆਉਣ ਵਾਲੇ ਹਫਤਿਆਂ ਵਿੱਚ ਕਈ ਮਿਲੀਅਨ ਪਾਰਸਲਜ਼ ਨੂੰ ਸਮੇਂ ਸਿਰ ਥਾਂ ਟਿਕਾਣੇ ਪਹੁੰਚਾਉਣ ਲਈ ਕੈਨੇਡਾ ਪੋਸਟ ਵੱਲੋਂ ਹੋਰ ਸਟਾਫ ਹਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਪਿਛਲੇ ਸਾਲ ਇਸ ਪੋਸਟਲ ਏਜੰਸੀ ਵੱਲੋਂ ਕ੍ਰਿਸਮਸ ਤੋਂ ਦੋ ਹਫਤੇ ਪਹਿਲਾਂ 20 ਮਿਲੀਅਨ ਪੈਕੇਜਿਜ਼ ਇਸ ਪੋਸਟਲ ਏਜੰਸੀ ਵੱਲੋਂ ਡਲਿਵਰ ਕੀਤੇ ਗਏ ਤੇ 21 ਦਸੰਬਰ ਨੂੰ ਹੀ ਸਿਰਫ 2·4 ਮਿਲੀਅਨ ਪੈਕੇਜ ਵੰਡੇ ਗਏ।ਮਹਾਂਮਾਰੀ ਕਾਰਨ ਆਨਲਾਈਨ ਸ਼ੌਪਿੰਗ ਵਿੱਚ ਵਾਧਾ ਹੋਣ ਕਾਰਨ ਏਜੰਸੀ ਇਸ ਸਾਲ ਵੀ ਪਾਰਸਲਜ਼ ਵਿੱਚ ਭਾਰੀ ਵਾਧਾ ਹੋਣ ਦੀ ਉਮੀਦ ਕਰ ਰਹੀ ਹੈ।
ਤੁਹਾਡੇ ਪਾਰਸਲ ਨੂੰ ਸਹੀ ਸਲਾਮਤ ਤੇ ਸਮੇਂ ਸਿਰ ਮੰਜਿ਼ਲ ਉੱਤੇ ਪਹੁੰਚਾਉਣ ਲਈ ਕੰਪਨੀ ਵੱਲੋਂ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਆਪਣੀਆਂ ਆਈਟਮਜ਼ ਨਿਰਧਾਰਤ ਡੈੱਡਲਾਈਨ ਉੱਤੇ ਹੀ ਪਹੁੰਚਾਈਆਂ ਜਾਣ, ਜੋ ਕਿ 9 ਦਸੰਬਰ ਹੈ।ਇਸ ਲਈ ਕੈਨੇਡਾ ਪੋਸਟ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਜ਼ ਨੂੰ ਹਾਇਰ ਕੀਤਾ ਜਾ ਰਿਹਾ ਹੈ, ਆਪਣੇ ਫਲੀਟ ਵਿੱਚ ਹੋਰ ਗੱਡੀਆਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਵੈਨਕੂਵਰ, ਕੈਲਗਰੀ, ਰੇਜਾਈਨਾ, ਕਿਚਨਰ, ਮਾਂਟਰੀਅਲ ਤੇ ਮੌਂਕਟਨ ਵਿੱਚ ਡਾਕ ਛਾਂਟਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਕੰਪਨੀ ਵੱਲੋਂ ਹੇਠ ਲਿਖੇ ਅਨੁਸਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ :
· ਹਾਇਰ ਕੀਤਾ ਜਾਣ ਵਾਲਾ ਵਾਧੂ ਸੀਜ਼ਨਲ ਸਟਾਫ : 4200
· 13,000 ਗੱਡੀਆਂ ਵਾਲੇ ਫਲੀਟ ਵਿੱਚ ਜਿਹੜੀਆਂ ਹੋਰ ਗੱਡੀਆਂ ਸ਼ਾਮਲ ਕੀਤੀਆਂ ਜਾਣਗੀਆਂ : 1400
· ਵਾਧੂ ਟਰੇਲਰਜ਼ ਲਈ ਵਾਧੂ ਪਾਰਕਿੰਗ ਵਾਲੀਆਂ ਥਾਂਵਾਂ : 2000