ਚੰਡੀਗੜ੍ਹ, 8 ਜਨਵਰੀ

ਚੰਡੀਗੜ੍ਹ ਵਿੱਚ ਸ਼ਨਿਚਰਵਾਰ ਨੂੰ ਕਰੋਨਾ ਵਾਇਰਸ ਦੇ 541 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ ਕਿਸੇ ਮੌਤ ਦੀ ਕੋਈ ਖਬਰ ਨਹੀਂ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1,794 ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਤਿੰਨ ਦਿਨਾਂ ਵਿੱਚ ਚੰਡੀਗੜ੍ਹ ਵਿੱਚ ਕਰੋਨਾ ਦੇ ਕੁੱਲ 1262 ਕੇਸ ਸਾਹਮਣੇ ਆਏ ਹਨ ਤੇ ਪਾਜ਼ੇਟਿਵੀਟੀ ਦਰ 13.9 ਫੀਸਦ ਹੋ ਗਈ ਹੈ।