ਚੰਡੀਗੜ੍ਹ, 23 ਫਰਵਰੀ

ਚੰਡੀਗੜ੍ਹ ਵਿੱਚ ਬਿਜਲੀ ਕਰਮਚਾਰੀਆਂ ਨੇ ਬੁੱਧਵਾਰ ਸ਼ਾਮ ਨੂੰ ਆਪਣੀ ਹੜਤਾਲ ਵਾਪਸ ਲੈ ਲਈ ਹੈ ਤੇ ਸ਼ਹਿਰ ਦੇ ਵਧੇਰੇ ਹਿੱਸਿਆਂ ਵਿੱਚ ਪਾਵਰ ਸਪਲਾਈ ਬਹਾਲ ਹੋ ਗਈ ਹੈ। ਇਸੇ ਦੌਰਾਨ ਬਿਜਲੀ ਕਰਮਚਾਰੀਆਂ ਵੱਲੋਂ ਸੈਕਟਰ-17 ਵਿੱਚ ਕੀਤਾ ਗਿਆ ਇਕੱਠ ਵੀ ਸਮਾਪਤ ਹੋ ਗਿਆ ਹੈ ਤੇ ਬਿਜਲੀ ਕਾਮੇ ਆਪਣੀਆਂ ਡਿਊਟੀਆਂ ’ਤੇ ਪਰਤ ਆਏ ਹਨ।