ਲੀਮਾ, 1 ਅਕਤੂਬਰ

ਭਾਰਤ ਦੀ ਉਭਰਦੀ ਮਹਿਲਾ ਨਿਸ਼ਾਨੇਬਾਜ਼ ਗਨੀਮਤ ਸੇਖੋਂ ਨੇ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਹ ਭਾਰਤ ਦਾ ਦਿਨ ਵਿੱਚ ਪੰਜਵਾਂ ਮੈਡਲ ਹੈ। ਚੰਡੀਗੜ੍ਹ ਦੀ ਨਿਸ਼ਾਨੇਬਾਜ਼ ਨੂੰ ਅਮਰੀਕਾ ਦੀ ਅਲੀਸ਼ਾ ਫੇਥ ਲੇਨ ਨੇ ਸ਼ੂਟ-ਆਫ ਵਿੱਚ 60 ਸ਼ਾਟ ਦੇ ਫਾਈਨਲ ਵਿੱਚ ਹਰਾਇਆ।