ਬ੍ਰਿਸਬੇਨ, 15 ਜਨਵਰੀ

ਫਿਟਨੈੱਸ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਭਾਰਤ ਦੇ ਤਜਰਬੇਕਾਰ ਗੇਂਦਬਾਜ਼ਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਬਾਵਜੂਦ ਮਾਰਨਸ ਲਾਬੂਸ਼ੇਨ ਨੇ ਸ਼ਾਨਦਾਰ ਸੈਂਕੜਾ ਮਾਰ ਕੇ ਫੈਸਲਾਕੁਨ ਚੌਥੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਆਸਟਰੇਲੀਆ ਪੰਜ ਵਿਕਟਾਂ ‘ਤੇ 274 ਦੌੜਾਂ ’ਤੇ ਪੁੱਜ ਗਿਆ। ਆਪਣੇ ਅਹਿਮ ਖਿਡਾਰੀਆਂ ਦੀ ਫਿਟਨੈੱਸ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਭਾਰਤੀ ਟੀਮ ਨੂੰ ਉਸ ਸਮੇਂ ਇਕ ਹੋਰ ਝਟਕਾ ਲੱਗਾ ਜਦੋਂ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਫੱਟੜ ਹੋ ਗਿਆ ਤੇ ਉਸ ਨੂੰ ਮੈਦਾਨ ਛੱਡਣਾ ਪਿਆ। ਉਨ੍ਹਾਂ ਨੂੰ ਸਕੈਨ ਲਈ ਲਿਆ ਗਿਆ ਹੈ।