ਅਮਰੀਕੀ ਚੋਣਾਂ ‘ਚ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਨੇ ਚੋਣ ਪ੍ਰਚਾਰ ਲਈ ਆਪਣੇ ਦੋਸਤ ਦੀ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਇਕ ਪਰਿਵਾਰਕ ਫੋਟੋ ਖਿਚਵਾਈ ਅਤੇ ਆਪਣਾ ਨਕਲੀ ਪਰਿਵਾਰ ਪੇਸ਼ ਕੀਤਾ। ਸਾਬਕਾ ਆਰਮੀ ਗ੍ਰੀਨ ਬੇਰੇਟ ਰਹਿ ਚੁੱਕਾ ਡੇਰਿਕ ਐਂਡਰਸਨ ਵਰਜੀਨੀਆ ਦੀ ਸੈਵੰਥ ਡਿਸਟ੍ਰਿਕਟ ਤੋਂ ਚੋਣ ਲੜ ਰਿਹਾ ਹੈ। ਹਾਲਾਂਕਿ, ਇਸ ਗੁੰਮਰਾਹ ਕਰਨ ਵਾਲੀ ਫੋਟੋ ਵਿੱਚ ਦਿਸ ਦੀ ਔਰਤ ਅਤੇ ਤਿੰਨ ਬੱਚੀਆਂ ਐਂਡਰਸਨ ਨਾਲ ਕੋਈ ਸਬੰਧ ਨਹੀਂ ਹੈ, ਐਂਡਰਸਨ ਕੁਆਰਾ ਹੈ ਅਤੇ ਉਸ ਦੀ ਮੁਹਿੰਮ ਦੀ ਵੈੱਬਸਾਈਟ ਮੁਤਾਬਕ ਉਹ ਆਪਣੇ ਕੁੱਤੇ ਨਾਲ ਰਹਿੰਦਾ ਹੈ। ਓਡੀਟੀ ਸੈਂਟਰਲ ਦੀ ਰਿਪੋਰਟ ਮੁਤਾਬਕ ਡੇਰਿਕ ‘ਤੇ ਦੋਸ਼ ਹੈ ਕਿ ਉਸ ਨੇ ਆਪਣੇ ਦੋਸਤ ਦੀ ਪਤਨੀ ਅਤੇ ਉਸ ਦੀਆਂ ਤਿੰਨ ਬੇਟੀਆਂ ਨਾਲ ਵੀਡੀਓ ਬਣਾ ਕੇ ਪ੍ਰਚਾਰ ਲਈ ਇਸਤੇਮਾਲ ਕੀਤੀ। ਉਸਨੇ ਅਮਰੀਕੀ ਚੋਣਾਂ ਵਿੱਚ ਜਨਤਾ ਦੇ ਸਾਹਮਣੇ ਇੱਕ ਪਰਿਵਾਰਕ ਆਦਮੀ ਦੀ ਆਪਣੀ ਛਵੀ ਬਣਾਉਣ ਲਈ ਇੱਕ ਫਰਜ਼ੀ ਪਰਿਵਾਰ ਦੀ ਵਰਤੋਂ ਕੀਤੀ। ਕਿਉਂਕਿ ਅਮਰੀਕੀ ਚੋਣ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਮੀਦਵਾਰਾਂ ਦੇ ਪਰਿਵਾਰ ਚੋਣ ਪ੍ਰਚਾਰ ਵਿਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ, ਜਿਸ ਕਾਰਨ ਡੇਰਿਕ ਆਪਣਾ ਨਕਲੀ ਪਰਿਵਾਰ ਬਣਾ ਕੇ ਜਨਤਾ ਨੂੰ ਗੁੰਮਰਾਹ ਕੀਤਾ ਹੈ। ਇਸ ਦੀ ਇਕ ਛੋਟੀ ਜਿਹੀ ਕਲਿੱਪ ਉਸ ਦੀ ਮੁਹਿੰਮ ਦੀ ਵੈੱਬਸਾਈਟ ‘ਤੇ ਪੋਸਟ ਕੀਤੀ ਗਈ ਹੈ, ਜਿਸ ਵਿਚ ਉਸ ਦੇ ਨਾਲ ਇਕ ਮੁਸਕਰਾਉਂਦੀ ਔਰਤ ਅਤੇ ਤਿੰਨ ਬੇਟੀਆਂ ਹਨ। ਉਹ ਇੱਕ ਪਰਿਵਾਰ ਵਾਂਗ ਲੱਗ ਰਹੇ ਹਨ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਔਰਤ ਅਤੇ ਉਸ ਦੀਆਂ ਤਿੰਨ ਬੇਟੀਆਂ ਡੇਰਿਕ ਦੇ ਪੁਰਾਣੇ ਦੋਸਤ ਦੀਆਂ ਹਨ।