ਨਵੀਂ ਦਿੱਲੀ, 29 ਦਸੰਬਰ
ਚੋਣ ਕਮਿਸ਼ਨ ਨੇ ਅੱਜ ਕਿਹਾ ਹੈ ਕਿ ਉਸ ਨੇ ਘਰੇਲੂ ਪਰਵਾਸੀ ਵੋਟਰਾਂ ਲਈ ‘ਰਿਮੋਟ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ’ ਦਾ ਮੁਢਲਾ ਮਾਡਲ ਤਿਆਰ ਕਰ ਲਿਆ ਹੈ ਅਤੇ ਸਿਆਸੀ ਪਾਰਟੀਆਂ ਨੂੰ ਇਸ ਦਾ ਪ੍ਰਦਰਸ਼ਨ ਕਰਨ ਲਈ 16 ਜਨਵਰੀ ਨੂੰ ਬੁਲਾਇਆ ਗਿਆ ਹੈ। ਬਿਆਨ ਮੁਤਾਬਕ ਇਸ ਰਾਹੀਂ 72 ਹਲਕਿਆਂ ਵਿਚ ‘ਰਿਮੋਟ’ ਪੋਲਿੰਗ ਸਟੇਸ਼ਨ ਤੋਂ ‘ਰਿਮੋਟ’ ਵੋਟਿੰਗ ਦੀ ਸਹੂਲਤ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਪਰਵਾਸੀ ਵੋਟਰਾਂ ਨੂੰ ਵੋਟ ਪਾਉਣ ਲਈ ਆਪਣੇ ਗ੍ਰਹਿ ਰਾਜ/ਸ਼ਹਿਰ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਜਿਥੇ ਹਨ ਉਥੋਂ ਵੋਟ ਪਾ ਸਕਣਗੇ।