ਪੇਈਚਿੰਗ, 18 ਜਨਵਰੀ

ਚੀਨ ਵਿੱਚ ਬਜ਼ੁਰਗਾਂ ਦੀ ਵਧਦੀ ਹੋਈ ਆਬਾਦੀ ਅਤੇ ਘਟਦੀ ਹੋਈ ਜਨਮ ਦਰ ਕਾਰਨ ਬੀਤੇ ਕੁਝ ਸਾਲਾਂ ਵਿੱਚ ਪਹਿਲੀ ਵਾਰ ਦੇਸ਼ ਵਿੱਚ ਆਬਾਦੀ ਘਟਣ ਦਾ ਦਾਅਵਾ ਕੀਤਾ ਗਿਆ ਹੈ। ਰਾਸ਼ਟਰੀ ਅੰਕੜਾ ਬਿਊਰੋ ਅਨੁਸਾਰ ਵਰ੍ਹਾ 1961 ਤੋਂ ਬਾਅਦ ਇਹ ਰੁਝਾਨ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਇਸੇ ਦੌਰਾਨ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਬਾਦੀ ਦੇ ਮਾਮਲੇ ਵਿੱਚ ਛੇਤੀ ਹੀ ਭਾਰਤ ਇਸ ਮਾਰਕਸਵਾਦੀ ਦੇਸ਼ ਨੂੰ ਪਛਾੜ ਕੇ ਦੁਨੀਆਂ ਦਾ ਸਭ ਤੋਂ ਵਧ ਜਨਸੰਖਿਆ ਵਾਲਾ ਦੇਸ਼ ਬਣ ਜਾਵੇਗਾ।

ਬਿਊਰੋ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ 1.041 ਕਰੋੜ ਲੋਕਾਂ ਦੀ ਮੌਤ ਦੇ ਮੁਕਾਬਲੇ 95.6 ਲੱਖ ਲੋਕਾਂ ਦੇ ਜਨਮ ਨਾਲ ਚੀਨ ਦੀ ਆਬਾਦੀ 1.411.75 ਅਰਬ ਰਹਿ ਗਈ ਹੈ।