ਪੇਈਚਿੰਗ, 5 ਮਾਰਚ
ਚੀਨ ਨੇ ਆਪਣਾ ਸਾਲਾਨਾ ਰੱਖਿਆ ਬਜਟ 7.1 ਫੀਸਦੀ ਵਧਾ ਕੇ 230 ਅਰਬ ਡਾਲਰ ਕਰ ਦਿੱਤਾ ਹੈ, ਜੋ ਪਿਛਲੇ ਸਾਲ ਦੇ 209 ਅਰਬ ਡਾਲਰ ਸੀ। ਚੀਨੀ ਸਰਕਾਰ ਨੇ ਵਿੱਤੀ ਸਾਲ 2022 ਲਈ ਰੱਖਿਆ ਬਜਟ 1.45 ਟ੍ਰਿਲੀਅਨ ਯੁਆਨ (230 ਬਿਲੀਅਨ ਡਾਲਰ) ਦਾ ਪ੍ਰਸਤਾਵ ਕੀਤਾ ਹੈ।ਬੀਤੇ ਸਾਲ ਚੀਨ ਨੇ ਆਪਣਾ ਰੱਖਿਆ ਬਜਟ 6.8 ਫੀਸਦ ਵਧਾਇਆ ਸੀ। ਇਹ ਵਾਧਾ 2022 ਲਈ ਭਾਰਤ ਦੇ 5.25 ਲੱਖ ਕਰੋੜ (ਲਗਭਗ 70 ਅਰਬ ਡਾਲਰ) ਦੇ ਰੱਖਿਆ ਬਜਟ ਨਾਲੋਂ ਤਿੰਨ ਗੁਣਾ ਹੈ। ਪਿਛਲੇ ਸਾਲ ਚੀਨ ਦਾ ਰੱਖਿਆ ਖਰਚ ਪਹਿਲੀ ਵਾਰ 200 ਅਰਬ ਡਾਲਰ ਨੂੰ ਪਾਰ ਕਰ ਗਿਆ ਸੀ। ਚੀਨ ਕੋਲ ਅਮਰੀਕਾ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਰੱਖਿਆ ਬਜਟ ਹੈ।