ਲੰਡਨ/ਵਾਸ਼ਿੰਗਟਨ, 16 ਸਤੰਬਰ

ਹਿੰਦ ਪ੍ਰਸ਼ਾਂਤ ਵਿਚ ਚੀਨ ਦੇ ਵਧਦੇ ਪ੍ਰਭਾਵ ਨੂੰ ਠੱਲ੍ਹਣ ਲਈ ਬਰਤਾਨੀਆ, ਅਮਰੀਕਾ ਅਤੇ ਆਸਟ੍ਰੇਲੀਆ ਨੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਇਸ ਖੇਤਰ ਲਈ ਨਵਾਂ ਤਿਕੜੀ ਸੁਰੱਖਿਆ ਗਠਜੋੜ’ (ਔਕਸ) ਬਣਾ ਲਿਆ ਹੈ। ਇਸ ਦਾ ਮੁੱਖ ਮਕਸਦ ਆਪਣੇ ਸਾਂਝੇ ਹਿੱਤਾਂ ਦੀ ਰੱਖਿਆ ਕਰਨ ਤੇ ਆਸਟ੍ਰੇਲੀਆ ਨੂੰ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਿਵਾਉੇਣ ’ਚ ਮਦਦ ਕਰਨਾ ਹੈ। ਇਤਿਹਾਸਕ ਦੱਸੇ ਜਾ ਰਹੇ ਇਸ ਨਵੇਂ ਗਠਜੋੜ ਔਕਸ ਨੂੰ ਟੀਵੀ ’ਤੇ ਪ੍ਰਸਾਰਤ ਸਾਂਝੇ ਸੰਬੋਧਨ ਦੌਰਾਨ ਡਿਜੀਟਲ ਢੰਗ ਨਾਲ ਅਮਲੀ ਜਾਮਾ ਪਹਿਨਾਇਆ ਗਿਆ।