ਪੇਈਚਿੰਗ, 6 ਮਾਰਚ
ਚੀਨ ਨੇ ਆਪਣੇ ਰੱਖਿਆ ਬਜਟ 7.2 ਫੀਸਦ ਵਧਾ ਕੇ 1,550 ਅਰਬ ਯੁਆਨ ਕਰ ਦਿੱਤਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਵਧ ਹੈ। ਚੀਨ ਨੇ ਲਗਾਤਾਰ 8ਵੀਂ ਵਾਰ ਆਪਣੇ ਰੱਖਿਆ ਬਜਟ ਵਧਾਇਆ ਹੈ। ਚੀਨ ਨੇ ਪਿਛਲੇ ਸਾਲ 7.1 ਫੀਸਦ ਦੇ ਵਾਧੇ ਨਾਲ 1,450 ਅਰਬ ਯੁਆਨ ਦਾ ਬਜਟ ਪੇਸ਼ ਕੀਤਾ ਸੀ। ਇਸ ਸਾਲ ਰੱਖਿਆ ਖਰਚ ਵੱਧ ਕੇ 1,550 ਅਰਬ ਯੁਆਨ ਹੋ ਗਿਆ ਹੈ। ਹਾਲਾਂਕਿ ਯੁਆਨ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੂੰ ਵੇਖਦਿਆਂ ਇਸ ਸਾਲ ਚੀਨ ਦਾ ਰੱਖਿਆ ਖਰਚ ਕਰੀਬ 224 ਅਰਬ ਡਾਲਰ ਹੋ ਗਿਆ ਹੈ, ਜੋ ਪਿਛਲੇ ਸਾਲ ਦੇ 230 ਅਰਬ ਡਾਲਰ ਦੇ ਮੁਕਾਬਲੇ ਘੱਟ ਹੈ। ਭਾਰਤ ਦੇ ਮੁਕਾਬਲੇ ਚੀਨ ਦਾ ਰੱਖਿਆ ਬਜਟ ਤਿੰਨ ਗੁਣਾ ਵਧ ਹੈ। ਭਾਰਤ ਨੇ ਵਿੱਤੀ ਸਾਲ 2023-24 ਲਈ ਪੇਸ਼ ਬਜਟ ਵਿੱਚ ਰੱਖਿਆ ਖੇਤਰ ਲਈ 72.6 ਅਰਬ ਡਾਲਰ ਦਾ ਪ੍ਰਬੰਧ ਕੀਤਾ ਹੈ।