ਵਾਸ਼ਿੰਗਟਨ, 4 ਫਰਵਰੀ

ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਨੇ ਬੀਤੀ ਰਾਤ ਨੂੰ ਕਿਹਾ ਕਿ ਇਕ ਹੋਰ ਚੀਨੀ ਨਿਗਰਾਨੀ ਗੁਬਾਰਾ ਲਾਤੀਨੀ ਅਮਰੀਕਾ ਦੇ ਉਪਰੋਂ ਲੰਘ ਰਿਹਾ ਹੈ। ਪੈਂਟਾਗਨ ਦੇ ਪ੍ਰੈਸ ਸਕੱਤਰ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਨੇ ਕਿਹਾ, ‘ਸਾਨੂੰ ਇੱਕ ਹੋਰ ਗੁਬਾਰੇ ਦੇ ਲਾਤੀਨੀ ਅਮਰੀਕਾ ਤੋਂ ਲੰਘਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਸਾਡਾ ਮੁਲਾਂਕਣ ਇਹ ਹੈ ਕਿ ਇਹ ਇਕ ਹੋਰ ਚੀਨੀ ਗੁਬਾਰਾ ਹੈ। ਇਸ ਸਮੇਂ ਸਾਡੇ ਕੋਲ ਹੋਰ ਜਾਣਕਾਰੀ ਨਹੀਂ ਹੈ।’