ਲੰਡਨ, 30 ਦਸੰਬਰ
ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੇਸ਼ ਵਿੱਚ ਵਧ ਰਹੇ ਕੋਵਿਡ-19 ਕੇਸਾਂ ਅਤੇ ਇਸ ਲਾਗ ਨੂੰ ਰੋਕਣ ਲਈ ਭਾਰਤ ਤੇ ਅਮਰੀਕਾ ਵਰਗੇ ਹੋਰਾਂ ਮੁਲਕਾਂ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਦੇ ਮੱਦੇਨਜ਼ਰ ਚੀਨ ਤੋਂ ਆਉਣ ਵਾਲੇ ਯਾਤਰੀਆਂ ’ਤੇ ਕੁੱਝ ਪਾਬੰਦੀਆਂ ਲਾਉਣ ਬਾਰੇ ਵਿਚਾਰ ਕਰ ਰਹੇ ਹਨ। ਬਰਤਾਨਵੀ ਮੀਡੀਆ ਵੱਲੋਂ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ। ਮੰਤਰੀਆਂ ਨੇ ਅਧਿਕਾਰਿਤ ਤੌਰ ’ਤੇ ਕਿਹਾ ਕਿ ਪੇਈਚਿੰਗ ਵੱਲੋਂ ਜ਼ੀਰੋ-ਕੋਵਿਡ ਨੀਤੀ ਖ਼ਤਮ ਕੀਤੇ ਜਾਣ ਮਗਰੋਂ ਉੱਥੇ ਕਰੋਨਾਂ ਕੇਸਾਂ ਦੀ ਗਿਣਤੀ ਕਾਫੀ ਵਧੀ ਹੈ। ਇਸ ਲਈ ਚੀਨ ਤੋਂ ਆਉਣ ਵਾਲੇ ਯਾਤਰੀਆਂ ’ਤੇ ਪਾਬੰਦੀਆਂ ਸਖ਼ਤ ਕਰਨ ਸਬੰਧੀ ਨਿਯਮ ‘ਵਿਚਾਰ ਅਧੀਨ’ ਹਨ।