ਮੁੰਬਈ:ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਇੰਸਟਾਗਰਾਮ ’ਤੇ ਫੋਟੋ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਚਿੱਟੇ ਰੰਗ ਦੇ ਪਹਿਰਾਵੇ ਵਿਚ ਸਜੀ ਖੜ੍ਹੀ ਦਿਖਾਈ ਦਿੰਦੀ ਹੈ। ਇਸ ਤਸਵੀਰ ਨੂੰ ਪ੍ਰਸ਼ੰਸਕਾਂ ਨੇ ਖਾਸਾ ਪਸੰਦ ਕੀਤਾ ਹੈ ਤੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਹਾਂ-ਪੱਖੀ ਟਿੱਪਣੀਆਂ ਵੀ ਕੀਤੀਆਂ ਹਨ। ਸੋਨਾਕਸ਼ੀ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਤੇ ਨਿਯਮਤ ਸਮੇਂ ’ਤੇ ਆਪਣੇ ਵੀਡੀਓਜ਼ ਤੇ ਤਸਵੀਰਾਂ ਜਨਤਕ ਕਰਦੀ ਰਹਿੰਦੀ ਹੈ। ਇਸ ਅਦਾਕਾਰਾ ਦੀ ਨਵੀਂ ਫਿਲਮ ‘ਭੁੱਜ: ਦਿ ਪ੍ਰਾਈਡ ਆਫ ਇੰਡੀਆ’ ਆ ਰਹੀ ਹੈ ਜਿਸ ਵਿਚ ਉਹ ਅਦਾਕਾਰ ਅਜੈ ਦੇਵਗਨ, ਸੰਜੇ ਦੱਤ, ਸ਼ਰਦ ਕੇਲਕਰ, ਐਮੀ ਵਿਰਕ ਨਾਲ ਨਜ਼ਰ ਆਵੇਗੀ। ਇਹ ਫਿਲਮ ਸਾਲ 1971 ਦੀ ਹਿੰਦ-ਪਾਕਿ ਜੰਗ ’ਤੇ ਬਣੀ ਹੈ।