ਤ੍ਰਿਪਤਜੀਤ ਕੌਰ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਫਲੀਟਵੁੱਟ-ਪੋਰਟਕੈਲਸ ਸੰਸਦੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਲਈ ਨਾਮਜ਼ਦਗੀ ਚੋਣ ਲੜਨ ਦਾ ਕੀਤਾ ਐਲਾਨ
ਭਾਰਤ ਦੀ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਰ ਰਹੇ ਡਾ. ਚਰਨਜੀਤ ਸਿੰਘ ਅਟਵਾਲ ਦੀ ਕੈਨੇਡਾ ਰਹਿੰਦੀ ਧੀ ਤ੍ਰਿਪਤਜੀਤ ਕੌਰ ‘ਤ੍ਰਿਪਤ’ ਅਟਵਾਲ ਕੈਨੇਡਾ ਦੀ ਕੌਮੀ ਸਿਆਸਤ ਵਿਚ ਕਿਸਮਤ ਅਜਮਾਉਣ ਲੱਗੀ ਹੈ। ਤ੍ਰਿਪਤਜੀਤ ਕੌਰ ਨੇ ਕੈਨੇਡਾ ਦੀਆਂ ਆਉਂਦੀਆਂ ਸੰਸਦੀ ਚੋਣਾਂ ਲਈ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਫਲੀਟਵੁੱਡ-ਪੋਰਟਕੈਲਸ ਸੰਸਦੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਚੋਣ ਲੜਨ ਦਾ ਐਲਾਨ ਕੀਤਾ।
ਲੁਧਿਆਣਾ ਦੇ ਗੌਰਮਿੰਟ ਕਾਲਜ ਫ਼ਾਰ ਵੂਮੈਨ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉੱਚ ਸਿੱਖਿਆ ਪ੍ਰਾਪਤ ਤ੍ਰਿਪਤਜੀਤ ਕੌਰ ਇੰਗਲੈਂਡ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ ਤੇ ਇਹ ਉਸ ਦਾ ਆਖ਼ਰੀ ਸਮੈਸਟਰ ਹੈ।
ਜ਼ਿਲ੍ਹਾ ਲੁਧਿਆਣਾ ਦੇ ਰਾੜ੍ਹਾ ਸਾਹਿਬ ਨੇੜਲੇ ਪਿੰਡ ਘਲੋਟੀ ਦੇ ਜੰਮਪਲ ਤੇ ਉੱਘੇ ਟਰਾਂਸਪੋਰਟਰ ਸੁਖਮਿੰਦਰ ਸਿੰਘ ਸੁੱਖ ਪੰਧੀਰ ਤੇ ਮਲੋਟ ਦੇ ਜੰਮਪਲ ਤੇ ਨਾਮਵਰ ਰੀਐਲਟਰ ਕਰਤਾਰ ਸਿੰਘ ਵੀ ਇਸ ਨਾਮਜ਼ਦਗੀ ਚੋਣ ਵਿਚ ਆਪਣੀ ਕਿਸਮਤ ਅਜਮਾ ਰਹੇ ਹਨ। ਆਉਂਦੇ ਕੁਝ ਦਿਨਾਂ ਵਿਚ ਪਤਾ ਲਗ ਜਾਵੇਗਾ ਕਿ ਫਲੀਟਵੁੱਟ-ਪੋਰਟਕੈਲਸ ਸੰਸਦੀ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਕੌਣ ਹੋਵੇਗਾ।