ਚਮਕੌਰ ਸਾਹਿਬ, 14 ਸਤੰਬਰ

ਨਗਰ ਪੰਚਾਇਤ ਚਮਕੌਰ ਸਾਹਿਬ ਵੱਲੋਂ ਸੰਧੂਆਂ ਚੌਕ ਨਜ਼ਦੀਕ ਐਸਡੀ ਹਾਈ ਸਕੂਲ ਦੇ ਗਰਾਊਂਡ ਵਿੱਚ ਪੁਲੀਸ ਦੀ ਮਦਦ ਨਾਲ ਜਦੋ ਕਬਜ਼ਾਧਾਰੀਆਂ ਕੋਲੋਂ ਕਬਜ਼ਾ ਛੁਡਾਇਆ ਜਾ ਰਿਹਾ ਸੀ ਤਾਂ ਕਬਜ਼ਾਧਾਰੀਆਂ ਨੇ ਸ਼ਰ੍ਹੇਆਮ ਗੁੰਡਾਗਰਦੀ ਕਰਦਿਆਂ ਇੱਟਾਂ-ਰੋੜਿਆਂ ਨਾਲ ਪੁਲੀਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਡੀਐੱਸਪੀ ਸੁਖਜੀਤ ਸਿੰਘ ਵਿਰਕ ਤੇ ਥਾਣੇਦਾਰ ਰਾਜਿੰਦਰ ਸਿੰਘ ਜ਼ਖ਼ਮੀ ਹੋ ਗਏ।