ਸੇਂਟ ਸਿਮਨਜ਼ ਆਈਲੈਂਡ, 24 ਨਵੰਬਰ

ਗੋਲਫ ਵਿੱਚ ਰੌਬਰਟ ਸਟਰਬ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਆਰਐਸਐਮ ਕਲਾਸਿਕ ਵਿੱਚ ਕੇਵਿਨ ਕਿਸਨਰ ਨੂੰ ਹਰਾ ਦਿੱਤਾ ਹੈ। ਸਟਰਬ ਨੇ ਪੀਜੀਏ ਟੂਰ ਦੌਰਾਨ ਦੂਜੀ ਵਾਰ ਅਜਿਹਾ ਮਾਅਰਕਾ ਮਾਰਿਆ ਹੈ। ਉਸ ਨੇ ਛੇ ਸਾਲ ਪਹਿਲਾਂ ਵੀ ਇਥੇ ਚੈਂਪੀਅਨਸ਼ਿਪ ਜਿੱਤੀ ਸੀ। ਦੱਸਣਯੋਗ ਹੈ ਕਿ ਕਿਸਨਰ ਨੇ ਆਪਣੇ ਪਹਿਲੇ ਤਿੰਨ ਖ਼ਿਤਾਬ ਵੀ ਇਸੀ ਟਾਪੂ ’ਤੇ ਜਿੱਤੇ ਸਨ ਪਰ ਇਸ ਵਾਰ ਰੌਬਰਟ ਨੇ ਕਿਸਨਰ ਦੇ ਮੁਕਾਬਲੇ ਹੋਲ ਦੇ ਲਾਗੇ ਬਾਲਾਂ ਸੁੱਟੀਆਂ। ਉਸ ਨੇ 158 ਯਾਰਡ ਵਿਚ ਵੀ ਵਧੀਆ ਖੇਡ ਦਿਖਾਈ।