ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਟੀਮ ਦੇ ਕੌਮੀ ਕੋਚ ਪੁਲੇਲਾ ਗੋਪੀਚੰਦ ਨੂੰ ਆਈਆਈਟੀ ਕਾਨਪੁਰ ਨੇ ਆਪਣੇ 52ਵੇਂ ਕਨਵੋਕੇਸ਼ਨ ਪ੍ਰੋਗਰਾਮ ਦੌਰਾਨ ਅੱਜ ਇੱਥੇ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਉਸ ਨੂੰ ਇਹ ਸਨਮਾਨ ਆਈਆਈਟੀ ਕਾਨਪੁਰ ਦੇ ਸ਼ਾਸਕ ਮੰਡਲ ਦੇ ਪ੍ਰਧਾਨ ਅਤੇ ਇਸਰੋ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕੇ ਰਾਧਾਕ੍ਰਿਸ਼ਨਨ ਨੇ ਦਿੱਤਾ। ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਇਸ ਸਨਮਾਨ ਨੂੰ ਹਾਸਲ ਕਰ ਚੁੱਕੇ ਹਨ।