ਮਜੀਠੀਆ ਦੇ ਸਾਥੀ ਅਤੇ ਅਕਾਲੀ ਆਗੂ ਬਾਬਾ ਗੁਰਦੀਪ ਸਿੰਘ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਦਿਤੀ ਗਈ ਅੰਤਿਮ ਵਿਦਾਇਗੀ

– ਕਿਹਾ, ਲੋਕਾਂ ਦਾ ਜਿਊਣਾ ਦੁੱਭਰ ਕਰਨ ਵਾਲਿਆਂ ਨੂੰ ਸਮਾਂ ਆਉਣ ‘ਤੇ ਕੰਨੋਂ ਫੜ ਕੇ ਜੇਲ੍ਹ ਭੇਜਿਆ ਜਾਵੇਗਾ

ਮਜੀਠਾ, 3 ਜਨਵਰੀ : ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦਾ ਨਜ਼ਦੀਕੀ ਸਾਥੀ ਅਤੇ ਸਿਆਸੀ ਰੰਜਸ਼ ਤਹਿਤ ਕਤਲ ਕੀਤੇ ਗਏ ਹਲਕਾ ਮਜੀਠਾ ਦੇ ਅਕਾਲੀ ਆਗੂ ਸਾਬਕਾ ਸਰਪੰਚ ਅਮ੍ਰਿਤਧਾਰੀ ਗੁਰਸਿਖ ਬਾਬਾ ਗੁਰਦੀਪ ਸਿੰਘ ਉਮਰਪੁਰਾ ਨੂੰ ਅੱਜ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ / ਚਿਖਾ ਨੂੰ ਉਨ੍ਹਾਂ ਦੇ ਭਰਾ ਹਰਦੀਪ ਸਿੰਘ ਨੇ ਅਗਨੀ ਦਿਖਾਈ। ਇਸ ਮੌਕੇ ਸਾਰਾ ਇਲਾਕਾ ਹੀ ਸੋਗਵਾਨ ਦਿਖਾਈ ਦਿਤਾ। ਬਾਬਾ ਗੁਰਦੀਪ ਸਿੰਘ ਦੀ ਧਰਮ ਪਤਨੀ ਅਤੇ ਪਿੰਡ ਦੀ ਅਕਾਲੀ ਸਰਪੰਚ ਬੀਬੀ ਗੁਰਜੀਤ ਕੌਰ ਨੇ ਪੈੱ੍ਰਸ ਨੂੰ ਦਸਿਆ ਕਿ ਉਨ੍ਹਾਂ ਦੇ ਪਤੀ ਦਾ ਰੰਜਸ਼ ਤਹਿਤ ਸਿਆਸੀ ਕਤਲ ਕੀਤਾ ਗਿਆ ਹੈ। ਬਾਬਾ ਗੁਰਦੀਪ ਸਿੰਘ ਨੇ ਪੰਚਾਇਤੀ ਚੋਣਾਂ ਤੋਂ ਬਾਅਦ ਕਾਂਗਰਸੀ ਧਿਰ ਵੱਲੋਂ ਨਿਰਮਲ ਸਿੰਘ, ਹਰਪ੍ਰੀਤ ਸਿੰਘ ਅਤੇ ਹਰਮਨ ਸਿੰਘ ਵੱਲੋਂ ਪਿਸਟਲ ਦਿਖਾ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਜੋ ਕਿ ਅਖੀਰ ਉਨ੍ਹਾਂ ਇਹ ਕਾਰਾ ਕਰ ਹੀ ਦਿਤਾ।

ਬਾਬਾ ਗੁਰਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਸ: ਮਜੀਠੀਆ ਨੇ ਕਿਹਾ ਕਿ ਗੈਗਸਟਰਾਂ ਅਤੇ ਇਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਕਾਂਗਰਸੀਆਂ ਨੂੰ ਅੰਜਾਮ ਤਕ ਪਹੁੰਚਾ ਕੇ ਰਹਾਂਗਾ।  ਉਨ੍ਹਾਂ ਪੁਲੀਸ ਨੂੰ ਤਾੜਨਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਤੁਰੰਤ ਐਕਸ਼ਨ ਲੈਣ, ਨਹੀਂ ਤਾਂ ਉਨ੍ਹਾਂ ਨੂੰ ਰੋਸ ਧਰਨਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ।  ਉਨ੍ਹਾਂ ਕਿਹਾ ਕਿ ਭਾਵੇ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਫਿਰ ਵੀ ਉਹ ਪਿੱਛੇ ਨਹੀਂ ਹਟਣਗੇ ਅਤੇ ਵਰਕਰਾਂ ਲਈ ਇਨਸਾਫ਼ ਮਿਲਣ ਤਕ ਹਿੱਕ ਠੋਕ ਕੇ ਲੜਾਈ ਲੜਦੇ ਰਹਾਂਗੇ। ਉਨ੍ਹਾਂ ਕਿਹਾ ਕਿ ਬਾਬਾ ਗੁਰਦੀਪ ਸਿੰਘ ਇਕ ਅੰਮ੍ਰਿਤਧਾਰੀ ਨਿੱਤਨੇਮੀ ਸਨ ਜਿਨ੍ਹਾਂ ਨੂੰ ਗੁਰਪੁਰਬ ਦੀ ਤਿਆਰੀ ‘ਚ ਲਗੇ ਹੋਇਆਂ ਨੂੰ ਕਤਲ ਕਰ ਦਿਤਾ ਗਿਆ। ਉਨ੍ਹਾਂ ਮਜੀਠਾ ਪੁਲੀਸ ਨੂੰ ਸਵਾਲ ਕੀਤਾ ਕਿ ਕੀ ਉਹ ਜਿਨ੍ਹਾਂ ‘ਤੇ ਯੋਜਨਾਬੱਧ ਕਤਲ ਦਾ ਇਲਜ਼ਾਮ ਹੈ ਉਨ੍ਹਾਂ ਖ਼ਿਲਾਫ਼ ਇਸ ਲਈ ਕਾਰਵਾਈ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਹੈ? ਸ: ਮਜੀਠੀਆ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ ੨੪ ਦਸੰਬਰ ਅਤੇ ਇਸ ਤੋਂ ਪਹਿਲਾਂ ੨੬ ਨਵੰਬਰ ਨੂੰ ਡੀ ਜੀ ਪੀ ਪੰਜਾਬ ਅਤੇ ਹੋਰਨਾਂ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦਿੰਦਿਆਂ ਆਪਣੇ ਸਾਥੀਆਂ ਅਤੇ ਅਕਾਲੀ ਦਲ ਦੇ ਹਮਾਇਤੀਆਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਦੁਹਾਈ ਪਾਈ ਗਈ, ਜਿੱਥੇ ਡੀਜੀਪੀ ਵੱਲੋਂ ਕਾਰਵਾਈ ਦਾ ਭਰੋਸਾ ਦਿਤੇ ਜਾਣ ਦੇ ਕੇਵਲ ਤਿੰਨ ਘੰਟਿਆਂ ਦੇ ਅੰਦਰ ਹੀ ਆਈ ਜੀ ਕੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਗੈਗਸਟਰਾਂ ਨੂੰ ਕਲੀਨ ਚਿੱਟ ਦੇ ਦਿਤੀ ਗਈ। ਹੁਣ ਅਜਿਹਾ ਕਿਉ ਕੀਤਾ ਗਿਆ ਇਸ ਦਾ ਜਵਾਬ ਤਾਂ ਆਈ ਜੀ ਹੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਮੁਖੀ ”ਸਭ ਅੱਛਾ ” ਕਹਿ ਕੇ ਪਲਾ ਨਾ ਝਾੜ ਦਾ ਤਾਂ ਅਜ ਗੁਰਦੀਪ ਸਿੰਘ ਸਾਡੇ ਵਿਚ ਹੁੰਦਾ। ਉਨ੍ਹਾਂ ਕਿਹਾ ਕਿ ਦੋਸ਼ੀ ਨਿਰਮਲ ਸਿੰਘ ਤੇ ਹਰਮਨ ਸਿੰਘ ਜੋ ਕਿ ਗੈਂਗਸਟਰ ਜਗੂ ਭਗਵਾਨਪੁਰੀਏ ਦਾ ਸਾਥੀ ਪਵਿੱਤਰ ਦਾ ਨੇੜਲਾ ਸਾਥੀ ਹੈ, ਜਿਨ੍ਹਾਂ ਦੀ ਪੁਸ਼ਤ ਪਨਾਹੀ ਜੇਲ੍ਹ ਮੰਤਰੀ ਸੁਖੀ ਰੰਧਾਵਾ ਕਰ ਰਿਹਾ ਹੈ। ਜਗੂ ਵੱਲੋਂ ਜੇਲ੍ਹ ਤੋਂ ਧਮਕੀਆਂ ਦੇਣ ਅਤੇ ਫਿਰੌਤੀਆਂ ਲੈਣ ਵਰਗੇ ਕਾਲੇ ਕਾਰਨਾਮੇ ਕਰ ਰਿਹਾ ਹੈ, ਨਵੇ ਸਾਲ ਦੇ ਪੈਗ਼ਾਮ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਉਸ ਦੀ ਪੋਸਟ ਅਤੇ ਤਸਵੀਰ ਨਾਲ ਏ ਕੇ ੪੭ ਦਾ ਨਜ਼ਰ ਆਉਣਾ ਇਸ ਗਲ ਦਾ ਪ੍ਰਤੱਖ ਸਬੂਤ ਹੈ ਕਿ ਉਸ ਨੂੰ ਜੇਲ੍ਹ ਵਿਚ ੫ ਸਤਾਰ ਸਹੂਲਤਾਂ ਮਿਲ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਜਗੂ ਵਰਗੇ ਗੈਗਸਟਰਾਂ ਅਤੇ ਜੇਲ੍ਹ ਮੰਤਰੀ ਦਾ ਗਠਜੋੜ ਹੈ। ਜਿਸ ਨੂੰ ਬੇਨਕਾਬ ਕਰਨਾ ਉਸ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਜੋ ਹਾਲਾਤ ਪੰਜਾਬ ਖ਼ਾਸਕਰ ਮਾਝੇ ਦੀ ਬਣਾ ਦਿਤੀ ਗਈ ਹੈ ਅਤੇ ਸਿਆਸੀ ਦਬਾਅ ਦੇ ਚੱਲਦਿਆਂ ਪੁਲੀਸ ਪ੍ਰਸ਼ਾਸਨ ‘ਚ ਨਿਰਪੱਖਤਾ ਨਾ ਰਹਿਣ ਕਾਰਨ ਜਿਵੇਂ ਆਮ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ। ਲੋਕ ਪੁਲੀਸ ਕੋਲ ਸ਼ਿਕਾਇਤ ਦਰਜ ਕਰਾਉਣ ਦੀ ਥਾਂ ਗੈਗਸਟਰਾਂ ਨੂੰ ਫਿਰੌਤੀ ਦੇਣ ਲਈ ਮਜਬੂਰ ਹਨ।  ਉਨ੍ਹਾਂ ਦਸਿਆ ਕਿ ਕੁੱਝ ਦਿਨ ਪਹਿਲਾਂ ਦਲਬੀਰ ਸਿੰਘ ਢਿਲਵਾਂ ਦਾ ਕਤਲ ਅਤੇ ਫਿਰ ਚੀਚੀ ‘ਚ ਗੁਰਸਿਖ ਅਮ੍ਰਿਤਧਾਰੀ ਬਜ਼ੁਰਗ ਗਿਆਨੀ ਗੁਰਬਚਨ ਸਿੰਘ ਦਾ ਕਤਲ ਅਤੇ ਹੁਣ ਤੀਜੇ ਚੌਥੇ ਕਾਰੇ ‘ਚ ਬਾਬਾ ਗੁਰਦੀਪ ਸਿੰਘ ਦਾ ਕਤਲ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਤੋਂ ਸਰਕਾਰੀ ਧਿਰ ‘ਚ ਸ਼ਾਮਿਲ ਅੰਮ੍ਰਿਤਸਰ ਦੇ ਕੌਂਸਲਰ ਗੁਰਦੀਪ ਸਿੰਘ ਭਲਵਾਨ ਨੂੰ ਸੁਰੱਖਿਆ ਨਹੀਂ ਦਿਤੀ ਜਾ ਸਕੀ ਤਾਂ ਆਮ ਨਾਗਰਿਕ ਦੀ ਸੁਰੱਖਿਆ ਦਾ ਅੰਦਾਜਾ ਲਾਉਣਾ ਮੁਸ਼ਕਲ ਨਹੀਂ ਹੈ। ਉਨ੍ਹਾਂ ਅਕਾਲੀ ਲੀਡਰਾਂ ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗੈਗਸਟਰਾਂ ਦੀ ਮਦਦ ‘ਤੇ ਆਉਣ ਵਾਲੇ ਸਿਆਸੀ ਅਤੇ ਪੁਲੀਸ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਅਤੇ ਕਿਹਾ ਕਿ ਲੋਕਾਂ ਦਾ ਜਿਊਣਾ ਦੁੱਭਰ ਕਰਨ ਵਾਲਿਆਂ ਨੂੰ ਸਮਾਂ ਆਉਣ ‘ਤੇ ਲੰਮੇ ਹੱਥੀਂ ਲਿਆ ਜਾਵੇਗਾ ਅਤੇ ਸਭ ਨੂੰ ਕੰਨੋਂ ਫੜ ਕੇ ਉਨ੍ਹਾਂ ਦੀ ਅਸਲ ਜਗਾ ਜੇਲ੍ਹ ਭੇਜਿਆ ਜਾਵੇਗਾ।  ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਕਿਸੇ ਵੀ ਗਿੱਦੜ ਭਬਕੀ ਨਾਲ ਡਰਨ ਵਾਲੇ ਨਹੀਂ ਹਨ,  ਅਕਾਲੀ ਵਰਕਰਾਂ ਅਤੇ ਲੋਕਾਂ ਦੇ ਹੱਕ ਸੱਚ ਦੀ ਲੜਾਈ ਹਰ ਪੱਧਰ ‘ਤੇ ਲੜ ਰਹੇ ਹਨ ਕਿਸੇ ਤੋਂ ਕਿਸੇ ਕਿਸਮ ਦੀ ਸਰਟੀਫਿਕੇਟ ਦੀ ਲੋੜ ਨਹੀਂ ਹੈ।

ਇਸ ਮੌਕੇ ਸਾਬਕਾ ਸਾਂਸਦ ਰਾਜ ਮਹਿੰਦਰ ਸਿੰਘ ਮਜੀਠਾ, ਸਾਬਕਾ ਵਿਧਾਇਕ ਰਣਜੀਤ ਸਿੰਘ ਵਰਿਆਮ ਨੰਗਲ,ਬਾਬਾ ਗੁਰਦੀਪ ਸਿੰਘ ਦੇ ਪਿਤਾ ਸ: ਸੂਬਾ ਸਿੰਘ, ਭਰਾ ਹਰਦੀਪ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ ਤੋਂ ਇਲਾਵਾ ਇਕਬਾਲ ਸਿੰਘ ਸੰਧੂ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਰਾਜਿੰਦਰ ਕੁਮਾਰ ਜੈਂਤੀਪੁਰ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਹਰਵਿੰਦਰ ਸਿੰਘ ਭੁੱਲਰ, ਡਾਇਰੈਕਟਰ ਮਾਨ ਸਿੰਘ ਬੁੱਢਾ ਥੇਹ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਸਾਬਕਾ ਚੇਅਰਮੈਨ ਕ੍ਰਿਸਚਨ ਭਲਾਈ ਬੋਰਡ ਪੰਜਾਬ ਅਮਨਦੀਪ ਗਿੱਲ ਸੁਪਾਰੀਵਿੰਡ, ਸਰਕਲ ਪ੍ਰਧਾਨ ਸਰਬਜੀਤ ਸਿੰਘ ਸੁਪਾਰੀਵਿੰਡ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਬਲਰਾਜ ਸਿੰਘ, ਕੁਲਵਿੰਦਰ ਸਿੰਘ ਧਾਲੀਵਾਲ, ਕੈਪਟਨ ਰੰਧਾਵਾ, ਐਡਵਿਨ ਪੌਲ,  ਕਿਰਨਦੀਪ ਕੌਰ ਮਜੀਠਾ, ਰੇਸ਼ਮ ਸਿੰਘ ਭੁੱਲਰ, ਬਾਬਾ ਰਾਮ ਸਿੰਘ ਅਬਦਾਲ, ਧੀਰ ਸਿੰਘ ਦਾਦੂਪੁਰਾ, ਮਨਦੀਪ ਸਿੰਘ ਸ਼ਹਿਜ਼ਾਦਾ, ਗੁਰਮੀਤ ਸਿੰਘ ਅਠਵਾਲ, ਪ੍ਰਧਾਨ ਤਰੁਨ ਕੁਮਾਰ ਅਬਰੋਲ, ਸਲਵੰਤ ਸਿੰਘ ਸੇਠ, ਪ੍ਰਿੰਸ ਨਈਅਰ, ਅਜੈ ਕੁਮਾਰ, ਬਿੱਲਾ ਸ਼ਾਹ, ਨਰੇਸ਼ ਕੁਮਾਰ, ਨਾਨਕ ਸਿੰਘ ਮਜੀਠਾ, ਮੁਖਤਾਰ ਸਿੰਘ, ਸੁਰਿੰਦਰਪਾਲ ਸਿੰਘ ਗੋਕਲ, ਅਵਤਾਰ ਸਿੰਘ ਗਿੱਲ, ਜਤਿੰਦਰਪਾਲ ਸਿੰਘ ਹਮਜ਼ਾ, ਕੰਵਲਜੀਤ ਸਿੰਘ ਸੁਪਾਰੀਵਿੰਡ, ਸੁਖਚੈਨ ਸਿੰਘ ਭੋਮਾ, ਨਿਰਮਲ ਸਿੰਘ ਵੀਰਮ, ਜਸਪਾਲ ਸਿੰਘ ਗੋਸਲ, ਕਿਰਪਾਲ ਸਿੰਘ ਗੋਸਲ, ਮੱਖਣ ਸਿੰਘ ਹਰੀਆਂ, ਮਾਸਟਰ ਜਗਦੀਪ ਸਿੰਘ, ਮਲਕੀਤ ਸਿੰਘ ਸ਼ਾਮਨਗਰ, ਜੋਗਿੰਦਰ ਸਿੰਘ ਬੁਰਜ ਨੌ ਆਬਾਦ, ਗੁਰਿੰਦਰ ਸਿੰਘ ਭੋਮਾ, ਰਵੇਲ ਸਿੰਘ ਗੋਸਲ, ਭਾਮਾ ਸ਼ਾਹ, ਸੂਬਾ ਸਿੰਘ ਚੰਡੇ, ਗੁਰਭੇਜ ਸਿੰਘ ਸ਼ਾਮਨਗਰ, ਹਰਦੇਵ ਸਿੰਘ ਮਰੜ੍ਹੀ ਕਲਾਂ, ਮਾਸਟਰ ਸਤਨਾਮ ਸਿੰਘ ਮਰੜ੍ਹੀ ਕਲਾਂ, ਹਰਿੰਦਰ ਸਿੰਘ ਵਡਾਲਾ, ਸਾਧੂ ਸਿੰਘ ਪੰਧੇਰ, ਡਾ: ਅਮਰਜੀਤ ਸਿੰਘ ਕਲਰ, ਠੇਕੇਦਾਰ ਕੁਲਵੰਤ ਸਿੰਘ, ਕੈਪਟਨ ਜਗਦੀਸ਼ ਸਿੰਘ, ਜਸਵੰਤ ਸਿੰਘ, ਪ੍ਰਸ਼ੋਤਮ ਸਿੰਘ, ਕੁੰਨਣ ਸਿੰਘ, ਕਰਮਜੀਤ ਸਿੰਘ ਵਡਾਲਾ, ਦਰਸ਼ਨ ਸਿੰਘ ਧਰਮਪੁਰਾ, ਸਤਨਾਮ ਸਿੰਘ ਬੁੱਢਾ ਥੇਹ, ਪਿੰਕਾ ਮਜੀਠਾ, ਹਰਪਾਲ ਸਿੰਘ ਗਿੱਲ ਮਜੀਠਾ, ਭੁਪਿੰਦਰ ਸਿੰਘ ਮਜੀਠਾ ਦਿਹਾਤੀ ਅਤੇ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।