ਸਿਡਨੀ, 4 ਦਸੰਬਰ
ਵੈਸਟ ਇੰਡੀਜ਼ ਦੇ ਸਟਾਰ ਕ੍ਰਿਕਟਰ ਕ੍ਰਿਸ ਗੇਲ ਨੇ ਆਸਟਰੇਲੀਆ ਦੇ ਇੱਕ ਮੀਡੀਆ ਗਰੁੱਪ ਖ਼ਿਲਾਫ਼ ਤਿੰਨ ਲੱਖ ਆਸਟਰੇਲਿਆਈ ਡਾਲਰ ਦਾ ਮਾਣਹਾਨੀ ਦਾ ਮੁਕੱਦਮਾ ਜਿੱਤ ਲਿਆ। ਇਸ ਗਰੁੱਪ ਨੇ ਦਾਅਵਾ ਕੀਤਾ ਸੀ ਕਿ ਗੇਲ ਨੇ ਇੱਕ ਮਾਲਿਸ਼ ਕਰਨ ਵਾਲੀ ਨਾਲ ਅਸ਼ਲੀਲ ਹਰਕਤ ਕੀਤੀ ਸੀ। ਫੇਅਰਫੈਕਸ ਮੀਡੀਆ ਨੇ 2016 ਦੌਰਾਨ ਲੜੀਵਾਰ ਲੇਖਾਂ ਵਿੱਚ ਗੇਲ ’ਤੇ ਇਹ ਦੋਸ਼ ਲਾਇਆ ਸੀ। ਗੇਲ ਨੇ ਕਿਹਾ ਕਿ ਪੱਤਰਕਾਰਾਂ ਨੇ ਉਸ ਨੂੰ ਬਰਬਾਦ ਕਰਨ ਲਈ ਇਹ ਸਭ ਕੀਤਾ ਹੈ। ਨਿਊ ਸਾਊਥ ਵੇਲਜ਼ ਸੁਪਰੀਮ ਕੋਰਟ ਦੀ ਜਸਟਿਸ ਲੂਸੀ ਮੈਕੁਲਮ ਨੇ ਕੰਪਨੀ ਨੂੰ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤੇ।