ਪਟਿਆਲਾ, 28 ਸਤੰਬਰ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਅਤੇ ਕਾਂਗਰਸ ਦੇ ਸੂਬਾਈ ਵਿੱਤ ਸਕੱਤਰ ਗੁਲਜ਼ਾਰ ਇੰਦਰ ਸਿੰਘ ਚਹਿਲ ਉਰਫ ਪਠਾਨ ਨੇ ਵੀ ਅੱਜ ਆਪਣੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪਠਾਣ ਨੂੰ ਅਜੇ ਕੁਝ ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਦਾ ਸੂਬਾਈ ਵਿੱਤ ਸਕੱਤਰ ਨਿਯੁਕਤ ਕੀਤਾ ਸੀ। ਅੱਜ ਸਵੇਰ ਤੋਂ ਹੀ ਨਵਜੋਤ ਸਿੱਧੂ ਅਤੇ ਪਠਾਨ ਇਕੱਠੇ ਸਨ। ਉਹ ਦੋਵੇਂ ਸ੍ਰੀ ਪਠਾਣ ਦੇ ਘਰ ਦੋ ਘੰਟੇ ਇਕਹੱਤਰ ਰਹੇ। ਉਥੋਂ ਆਪਣੇ ਘਰ ਵਾਪਸ ਆ ਕੇ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਮਗਰੋਂ ਪਠਾਣ ਨੇ ਵੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ।