ਮੁੰਬਈ, 1 ਜੁਲਾਈ
ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਹੇਠਲੀ ਅਦਾਲਤ ਵੱਲੋਂ ਫਿਲਮ ਨਿਰਮਾਤਾ ਅਤੇ ਟਿਪਸ ਇੰਡਸਟਰੀਜ਼ ਦੇ ਸਹਿ-ਸੰਸਥਾਪਕ ਰਮੇਸ਼ ਤੌਰਾਨੀ ਨੂੰ 1997 ਵਿੱਚ ਸੰਗੀਤਕਾਰ ਗੁਲਸ਼ਨ ਕੁਮਾਰ ਕਤਲ ਕੇਸ ਵਿੱਚੋਂ ਬਰੀ ਕਰਨ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ। ਇਸ ਦੇ ਨਾਲ ਹੀ ਅਦਾਲਤ ਨੇ ਅਬਦੁੱਲ ਰਊਫ ਮਰਚੈਂਟ ਨੂੰ ਇਸ ਕਤਲ ਵਿੱਚ ਦੋਸ਼ੀ ਠਹਿਰਾਉਣ ਤੇ ਉਸ ਨੂੰ ਉਮਰ ਕੈਦ ਦੇ ਹੇਠਲੀ ਅਦਾਲਤ ਦੇ ਫੈਸਲੇ ਦੀ ਪੁਸ਼ਟੀ ਕੀਤੀ। ਜਸਟਿਸ ਐੱਸਐੱਸ ਜਾਧਵ ਤੇ ਜਸਟਿਸ ਐੱਨਆਰ ਬੋਰਕਰ ਦੇ ਬੈਂਚ ਨੇ ਮਾਮਲੇ ਵਿੱਚ ਹੋਰ ਮੁਲਜ਼ਮ ਰਊਫ ਦੇ ਭਰਾ ਅਬਦੁਲ ਰਸ਼ੀਦ ਮਰਚੈਂਟ ਨੂੰ ਬਰੀ ਕਰਨ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ। ਟੀਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਦੀ ਅੰਧੇਰੀ ਵਿੱਚ 1997 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।