ਸੂਰਤ, 29 ਦਸੰਬਰ

ਗੁਜਰਾਤ ਦੇ ਸੂਰਤ ਦੀ ਅਦਾਲਤ ਨੇ ਅੱਜ 27 ਸਾਲਾ ਵਿਅਕਤੀ ਨੂੰ ਪੰਜ ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ। ਵਿਸ਼ੇਸ਼ ਪੋਕਸੋ ਜੱਜ ਪੀਐੱਸ ਕਾਲਾ ਦੀ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਦੋਸ਼ੀ ਸੁਜੀਤ ਸਾਕੇਤ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਜੱਜ ਵੱਲ ਚੱਪਲਾਂ ਸੁੱਟ ਦਿੱਤੀਆਂ ਪਰ ਚੱਪਲਾਂ ਨਿਸ਼ਾਨੇ ਤੋਂ ਖੁੰਝ ਗਈਆਂ। ਇਸਤਗਾਸਾ ਪੱਖ ਮੁਤਾਬਕ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਦੋਸ਼ੀ ਨੇ 30 ਅਪਰੈਲ ਨੂੰ ਬੱਚੀ ਨਾਲ ਬਲਾਤਕਾਰ ਅਤੇ ਕਤਲ ਕਰ ਦਿੱਤਾ ਸੀ।