ਅਹਿਮਦਾਬਾਦ, 20 ਦਸੰਬਰ

ਗੁਜਰਾਤ ਦੇ ਤੱਟ ਨੇੜਿਓਂ ਭਾਰਤੀ ਜਲ ਖੇਤਰ ਵਿੱਚ 77 ਕਿੱਲੋ ਹੈਰੋਇਨ ਲਿਜਾ ਰਹੀ ਪਾਕਿਸਤਾਨੀ ਦੀ ਕਿਸ਼ਤੀ ਫੜੀ ਗਈ ਅਤੇ ਉਸ  ਦੇ ਚਾਲਕ ਦਲ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ‘ਅਲ ਹੁਸੈਨੀ’ ਕਿਸ਼ਤੀ ਵਿੱਚੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਲੱਗਪਗ 400 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਗੁਜਰਾਤ ਅਤਿਵਾਦ ਵਿਰੋਧੀ ਦਸਤੇ ਅਤੇ ਭਾਰਤੀ ਤੱਟ ਰੱਖਿਅਕਾਂ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਐਤਵਾਰ ਦੇਰ ਰਾਤ ਉਕਤ ਨਸ਼ੀਲੇ ਪਦਾਰਥ ਜ਼ਬਤ ਗਏ। ਅਗਲੇਰੀ ਜਾਂਚ ਲਈ ਕਿਸ਼ਤੀ ਨੂੰ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਜੱਖੂ ਤੱਟ ’ਤੇ ਲਿਜਾਇਆ ਗਿਆ ਹੈ।