ਨਵੀਂ ਦਿੱਲੀ, 16 ਮਈ
ਸੁਪਰੀਮ ਕੋਰਟ ਨੇ ਜੁਲਾਈ ਵਿਚ ਗੁਜਰਾਤ ਦੇ ਉਨ੍ਹਾਂ ਜੱਜਾਂ ਦੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਹੈ, ਜਿਨ੍ਹਾਂ ਦੀਆਂ ਤਰੱਕੀਆਂ ‘ਤੇ ਉਸ ਨੇ ਨੇ 12 ਮਈ ਨੂੰ ਰੋਕ ਲਗਾਈ ਸੀ। ਗੁਜਰਾਤ ਦੇ ਜੱਜਾਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਤਰੱਕੀ ‘ਤੇ ਰੋਕ ਲਗਾਉਣ ਤੋਂ ਬਾਅਦ ਉਹ ਅਪਮਾਨਿਤ ਮਹਿਸੂਸ ਕਰ ਰਹੇ ਹਨ।