ਅਹਿਮਦਾਬਾਦ (ਗੁਜਰਾਤ), 8 ਅਗਸਤ
ਗੁਜਰਾਤ ’ਚ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਇਸੂਦਨ ਗਢਵੀ ਨੇ ਅੱਜ ਕਿਹਾ ਕਿ ਰਾਜ ਵਿੱਚ ਅਗਲੇ ਸਾਲ ਲੋਕ ਸਭਾ ਚੋਣਾਂ ਲੜਨ ਲਈ ਆਪ ਅਤੇ ਕਾਂਗਰਸ ਗਠਜੋੜ ਕਰਨਗੇ। ਉਨ੍ਹਾਂ ਕਿਹਾ, ‘ਆਮ ਆਦਮੀ ਪਾਰਟੀ ਅਤੇ ਕਾਂਗਰਸ ਗੁਜਰਾਤ ਵਿੱਚ ਸੀਟਾਂ ਦੀ ਆਪਸ ’ਚ ਵੰਡ ਕਰਕੇ ਲੋਕ ਸਭਾ ਚੋਣਾਂ ਲੜਨਗੀਆਂ। ਅਸੀਂ ਯਕੀਨਨ ਕਹਿ ਸਕਦੇ ਹਾਂ ਕਿ ਜੇ ਅਸੀਂ ਸੀਟਾਂ ਦੀ ਵੰਡ ਸਹੀ ਰਹੀ ਤਾਂ ਭਾਜਪਾ 26 ਵਿੱਚੋਂ 26 ਸੀਟਾਂ ਨਹੀਂ ਜਿੱਤ ਸਕਦੀ।’ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 5 ਸੀਟਾਂ ‘ਤੇ ਜਿੱਤ ਦਰਜ ਕੀਤੀ, ਜਦੋਂ ਕਿ ਕਾਂਗਰਸ ਨੇ 182 ਮੈਂਬਰਾਂ ਵਾਲੇ ਸਦਨ ਵਿੱਚ 17 ਸੀਟਾਂ ਜਿੱਤੀਆਂ। ‘ਆਪ’ ਦੀ ਵੋਟ ਪ੍ਰਤੀਸ਼ਤਤਾ 12.9 ਰਹੀ, ਜਦਕਿ ਕਾਂਗਰਸ ਨੂੰ 27.28 ਫੀਸਦੀ ਵੋਟਾਂ ਮਿਲੀਆਂ। ਇਹ ਦੋਵੇਂ ਪਾਰਟੀਆਂ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ(ਇੰਡੀਆ) ਕਾਂਗਰਸ ਸਮੇਤ 26 ਵਿਰੋਧੀ ਪਾਰਟੀਆਂ ਦਾ ਸਮੂਹ ਹੈ।