ਅਹਿਮਦਾਬਾਦ, 9 ਦਸੰਬਰ

ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਸੌਰਾਸ਼ਟਰ ਵਿੱਚ ਹੂੰਝਾ ਫੇਰਦਿਆਂ 48 ਵਿੱਚੋਂ 40 ਸੀਟਾਂ ’ਤੇ ਕਬਜ਼ਾ ਕਰ ਕੇ ਇਸ ਖੇਤਰ ਵਿੱਚ ਆਪਣੀ ਪਕੜ ਮੁੜ ਮਜ਼ਬੂਤ ਕਰ ਲਈ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਇਸ ਖੇਤਰ ਵਿੱਚ 28 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਇਸ ਵਾਰ ਕਾਂਗਰਸ ਸਿਰਫ਼ 3 ਸੀਟਾਂ ’ਤੇ ਹੀ ਸਿਮਟ ਕੇ ਰਹਿ ਗਈ ਹੈ। ਹਾਲਾਂਕਿ, ਪਹਿਲੀ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਦਾ ਹੱਥ ਕਾਂਗਰਸ ਤੋਂ ਉੱਤੇ ਰਿਹਾ। ਉਸ ਨੇ ਸੌਰਾਸ਼ਟਰ ਖੇਤਰ ਵਿੱਚ 4 ਸੀਟਾਂ ’ਤੇ ਜਿੱਤ ਹਾਸਲ ਕੀਤੀ।