ਨਵੀਂ ਦਿੱਲੀ, 7 ਨਵੰਬਰ
ਮਨੀਪੁਰ ਦੇ ਗਿਆਨੇਂਦਰੋ ਨਿੰਗੋਮਬਮ ਸ਼ੁੱਕਰਵਾਰ ਨੂੰ ਮੁਹੰਮਦ ਮੁਸ਼ਤਾਕ ਅਹਿਮਦ ਦੀ ਥਾਂ ਹਾਕੀ ਇੰਡੀਆ ਦੇ ਬਿਨ੍ਹਾਂ ਮੁਕਾਬਲਾ ਪ੍ਰਧਾਨ ਚੁਣੇ ਗਏ ਹਨ। ਅਹਿਮਦ ਨੂੰ ਇਥੇ ਚੋਣ ਵਿੱਚ ਹਾਕੀ ਇੰਡੀਆ ਕਾਂਗਰਸ ਤੇ ਚੋਣ ਵਿੱਚ ਮੁਸ਼ਤਾਕ ਅਹਿਮਦ ਨੂੰ ਸੀਨੀਅਰ ਮੀਤ ਪ੍ਰਧਾਨ ਬਿਨਾਂ ਮੁਕਾਬਲਾ ਚੁਣਿਆ ਗਿਆ। ਕਰੋਨਾ ਵਾਇਰਸ ਮਹਾਂਮਾਰੀ ਕਾਰਨ ਯਾਤਰਾ ਕਰਨ ਤੋਂ ਅਸਮਰਥ ਮੈਂਬਰ ਇਕਾਈਆਂ ਵੀਡੀਓ ਕਾਨਫਰੰਸ ਦੁਆਰਾ ਮੀਟਿੰਗ ਵਿੱਚ ਸ਼ਾਮਲ ਹੋਏ। ਨਿੰਗੋਮਬਮ ਉੱਤਰ-ਪੂਰਬ ਦੇ ਪਹਿਲੇ ਮੈਂਬਰ ਹਨ ਜਿਨ੍ਹਾਂ ਨੇ ਹਾਕੀ ਇੰਡੀਆ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ। ਨਿੰਗੋਮਬਮ ਦੋ ਸਾਲਾਂ ਲਈ ਇਹ ਅਹੁਦਾ ਸੰਭਾਲਣਗੇ।