ਮੁੰਬਈ, 5 ਜਨਵਰੀ
ਗਾਇਕ ਸੋਨੂੰ ਨਿਗਮ ਨੇ ਕਿਹਾ ਹੈ ਕਿ ਉਹ, ਉਸ ਦੀ ਪਤਨੀ ਮਧੁਰਿਮਾ ਅਤੇ ਬੇਟਾ ਨਿਵਾਨ ਕਰੋਨਾ ਪਾਜ਼ੇਟਿਵ ਹੋ ਗਏ ਹਨ ਅਤੇ ਦੁਬਈ ਵਿੱਚ ਆਪਣੇ ਘਰ ਵਿੱਚ ਇਕਾਂਤਵਾਸ ਹਨ। 48 ਸਾਲਾ ਗਾਇਕ ਨੇ ਮੰਗਲਵਾਰ ਰਾਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਇੰਸਟਾਗ੍ਰਾਮ’ ‘ਤੇ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਉਹ ਠੀਕ ਹੈ ਅਤੇ ਉਸ ਵਿਚ ਵਾਇਰਸ ਦੇ ਲੱਛਣ ਨਹੀਂ ਹਨ। ਸੋਨੂੰ ਨਿਗਮ ਨੇ ਦੱਸਿਆ ਕਿ ਉਸ ਨੇ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਭਾਰਤ ਆਉਣਾ ਸੀ ਪਰ ਜਾਂਚ ‘ਚ ਵਾਰ-ਵਾਰ ਪਾਜ਼ੇਟਿਵ ਨਿਕਲਣ ਕਾਰਨ ਨਹੀਂ ਆ ਸਕਿਆ।