ਨਵੀਂ ਦਿੱਲੀ, 17 ਦਸੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਗਲਵਾਨ ਘਾਟੀ ਸੰਘਰਸ਼ ਅਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ‘ਚ ਹਾਲ ਹੀ ‘ਚ ਪੈਦਾ ਹੋਏ ਤਣਾਅਤ ਦੌਰਾਨ ਭਾਰਤੀ ਜਵਾਨਾਂ ਵਲੋਂ ਦਿਖਾਈ ਬਹਾਦਰੀ ਅਤੇ ਹੌਸਲਾ ਸ਼ਲਾਘਾਯੋਗ ਹੈ ਅਤੇ ਇਸ ਲਈ ਉਨ੍ਹਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ। ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਵਿੱਚ ਆਪਣੇ ਸੰਬੋਧਨ ਵਿਚ ਰਾਜਨਾਥ ਨੇ ਚੀਨ ਨਾਲ ਸਰਹੱਦੀ ਵਿਵਾਦ ਨਾਲ ਨਜਿੱਠਣ ਲਈ ਸਰਕਾਰ ਦੀ ਰਣਨੀਤੀ ’ਤੇ ਸ਼ੱਕ ਕਰਨ ਲਈ ਅਸਿੱਧੇ ਤੌਰ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ।