ਨਵੀਂ ਦਿੱਲੀ, 29 ਅਪਰੈਲ
ਗਲਵਾਨ ਘਾਟੀ ਵਿਚ ਸਾਲ 2020 ਵਿਚ ਹੋਏ ਸੰਘਰਸ਼ ਵਿਚ ਸ਼ਹੀਦ ਹੋਏ ਨਾਇਕ ਦੀਪਕ ਸਿੰਘ ਦੀ ਪਤਨੀ 29 ਸਾਲਾ ਰੇਖਾ ਸਿੰਘ ਨੂੰ ਭਾਰਤੀ ਥਲ ਸੈਨਾ ਵਿਚ ਲੈਫਟੀਨੈਂਟ ਵਜੋਂ ਭਰਤੀ ਕੀਤਾ ਗਿਆ ਹੈ। ਉਨ੍ਹਾਂ ਨੂੰ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਮੂਹਰਲੇ ਅੱਡੇ ‘ਤੇ ਤਾਇਨਾਤ ਕੀਤਾ ਗਿਆ ਹੈ। ਲੈਫਟੀਨੈਂਟ ਰੇਖਾ ਸਿੰਘ ਨੇ ਆਫੀਸਰਜ਼ ਟ੍ਰੇਨਿੰਗ ਅਕੈਡਮੀ (ਓਈਏ), ਚੇਨਈ ਵਿਖੇ ਆਪਣੀ ਸਾਲ ਦੀ ਸਿਖਲਾਈ ਪੂਰੀ ਕੀਤੀ। ਨਾਇਕ ਦੀਪਕ ਸਿੰਘ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਤੋਂ ਸਨ ਅਤੇ ਉਨ੍ਹਾਂ ਨੂੰ 2021 ਵਿੱਚ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।