ਮੈਲਬਰਨ:ਅੰਕਿਤਾ ਰੈਨਾ ਨੇ ਆਸਟਰੇਲਿਆਈ ਓਪਨ ਦੇ ਮਹਿਲਾ ਡਬਲਜ਼ ਦੇ ਡਰਾਅ ਵਿੱਚ ਜਗ੍ਹਾ ਬਣਾ ਲਈ ਹੈ। ਇਸ ਤਰ੍ਹਾਂ ਉਹ ਕਿਸੇ ਗਰੈਂਡਸਲੈਮ ਦੇ ਮੁੱਖ ਡਰਾਅ ਵਿੱਚ ਜਗ੍ਹਾ ਬਣਾਉਣ ਵਾਲੀ ਪੰਜਵੀਂ ਭਾਰਤੀ ਮਹਿਲਾ ਬਣ ਗਈ ਹੈ। ਸਾਲ ਦਾ ਪਹਿਲਾ ਗਰੈਂਡਸਲੈਮ ਟੂਰਨਾਮੈਂਟ ਸੋਮਵਾਰ ਤੋਂ ਸ਼ੁਰੂ ਹੋਵੇਗਾ। ਇਸ 28 ਸਾਲਾ ਭਾਰਤੀ ਖਿਡਾਰਨ ਨੇ ਰੋਮਾਨੀਆ ਦੀ ਮਹਿਲਾ ਬੁਜਾਰਨੇਕੂ ਨਾਲ ਜੋੜੀ ਬਣਾਈ ਹੈ। ਨਿਰੂਪਮਾ ਮਾਂਕਡ (1971), ਨਿਰੂਪਮਾ ਵੈਦਯਨਾਥਨ (1998), ਸਾਨੀਆ ਮਿਰਜ਼ਾ ਅਤੇ ਸ਼ਿਖਾ ਓਬਰਾਏ (2004) ਇਸ ਤੋਂ ਪਹਿਲਾਂ ਗਰੈਂਡਸਲੈਮ ਦੇ ਮੁੱਖ ਡਰਾਅ ’ਚ ਜਗ੍ਹਾ ਬਣਾਉਣ ਵਾਲੀਆਂ ਖਿਡਾਰਨਾਂ ਹਨ।