ਜੇਨੇਵਾ, 14 ਦਸੰਬਰ

ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਦੇ ਪੈਨਲ ਨੇ ਚੀਨੀ ਤੇ ਦਿੱਤੀ ਜਾਂਦੀ ਸਬਸਿਡੀ ਨੂੰ ਲੈ ਕੇ ਭਾਰਤ ਨਾਲ ਚੱਲਦੇ ਵਪਾਰਕ ਵਿਵਾਦ ਵਿੱਚ ਮੰਗਲਵਾਰ ਨੂੰ ਬ੍ਰਾਜ਼ੀਲ, ਆਸਟਰੇਲੀਆ ਅਤੇ ਗੁਆਟੇਮਾਲਾ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਸੰਗਠਨ ਨੇ ਨਵੀਂ ਦਿੱਲੀ ਨੂੰ ਵਿਸ਼ਵ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਸਾਲ 2019 ਵਿੱਚ ਵਿਸ਼ਵ ਵਪਾਰ ਸੰਗਠਨ ਦੇ ਸਾਹਮਣੇ ਲਿਆਂਦੇ ਮਾਮਲੇ ਵਿੱਚ ਚੀਨੀ ਉਤਪਾਦਕ ਮੁਲਕਾਂ ਨੇ ਦੋਸ਼ ਲਾਇਆ ਸੀ ਕਿ ਭਾਰਤ ਨੇ ਖੰਡ ਅਤੇ ਗੰਨੇ ਲਈ ਬਹੁਤ ਜ਼ਿਆਦਾ ਘਰੇਲੂ ਇਮਦਾਦ ਅਤੇ ਬਰਾਮਦ ਸਬਸਿਡੀਆਂ ਦੇ ਕੇ ਡਬਲਯੂਟੀਓ ਦੇ ਨਿਯਮਾਂ ਨੂੰ ਤੋੜਿਆ ਹੈ। ਕਾਬਿਲੇਗੌਰ ਹੈ ਕਿ ਬ੍ਰਾਜ਼ੀਲ ਤੋਂ ਬਾਅਦ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖੰਡ ਉਤਪਾਦਕ ਮੁਲਕ ਹੈ।