ਪੰਚਕੂਲਾ, 21, ਨਵੰਬਰ

‘ਖੇਲੋ ਇੰਡੀਆ’ ਦੀ ਮੇਜ਼ਬਾਨੀ ਇਸ ਸਾਲ ਹਰਿਆਣਾ ਕਰੇਗਾ, ਜਿਸ ਵਿੱਚ 20,000 ਖਿਡਾਰੀ ਸ਼ਾਮਲ ਹੋਣਗੇ। ਇਨ੍ਹਾਂ ਖੇਡਾਂ ਵਿੱਚ ਬੈਡਮਿੰਟਨ, ਬਾਕਸਿੰਗ, ਹਾਕੀ, ਟੇਬਲ ਟੈਨਿਸ, ਜਿਮਨਾਸਟਿਕ, ਤਲਵਾਰਬਾਜ਼ੀ, ਹੈਂਡਬਾਲ, ਵੇਟਲਿਫਟਿੰਗ, ਰੈਸਲਿੰਗ, ਕਬੱਡੀ, ਖੋ-ਖੋ, ਜੂਡੋ, ਬਾਸਕਟਬਾਲ, ਵਾਲੀਬਾਲ, ਅਥਲੈਟਿਕ, ਤੈਰਾਕੀ, ਲਾਅਨ ਟੈਨਿਸ, ਸ਼ੂਟਿੰਗ, ਸਾਈਕਲਿੰਗ ਆਦਿ ਹੋਰ ਕਈ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਖੇਡ ਵਿਭਾਗ ਹਰਿਆਣਾ ਦੇ ਜੁਆਇੰਟ ਡਾਇਰੈਕਟਰ (ਪ੍ਰਸ਼ਾਸਨਿਕ) ਧੀਰਜ ਚਹਿਲ ਨੇ ਦੱਸਿਆ ਕਿ ਬਹੁਤੀਆਂ ਖੇਡਾਂ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਹੋਣਗੀਆਂ, ਕੁਝ ਖੇਡਾਂ ਸ਼ਾਹਬਾਦ, ਅੰਬਾਲਾ, ਕੁਰੂਕਸ਼ੇਤਰ ਤੋਂ ਇਲਾਵਾ ਸਪੋਰਟਸ ਕੰਪਲੈਕਸ ਚੰਡੀਗੜ੍ਹ ਸੈਕਟਰ-43 ਵਿੱਚ ਅਤੇ ਪਹੇਵੇ ਤੋਂ ਇਲਾਵਾ ਆਸਪਾਸ ਦੇ ਖੇਤਰਾਂ ਵਿੱਚ ਹੋਣਗੀਆਂ।