ਭਿੱਖੀਵਿੰਡ,11 ਜਨਵਰੀ
ਖੇਮਕਰਨ ਸਥਿਤ ਬੀਐੱਸਐਫ਼ ਦੀ 103 ਬਟਾਲੀਅਨ ਨੇ ਪਾਕਿਸਤਾਨ ਦੀ ਭਾਰਤ ਵਿਚ ਨਸ਼ਾ ਭੇਜਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਤੇ ਅੱਜ ਤੜਕਸਾਰ ਬੀਓਪੀ ਰਾਜੋਕੇ ਤੋਂ 20 ਪੈਕਟ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ। ਇਨ੍ਹਾਂ ਵਿਚ ਚੀਨੀ ਪਿਸਟਲ, 8 ਕਾਰਤੂਸ, 1 ਮੈਗਜ਼ੀਨ ਸ਼ਾਮਲ ਹਨ। ਪਾਕਿਸਤਾਨ ਵਲੋਂ ਭਾਰਤੀ ਖੇਤਰ ਵਿਚ 10 ਪੈਕੇਟ ਕੰਡਿਆਲੀ ਤਾਰ ਦੇ ਭਾਰਤੀ ਖੇਤਰ ਵਿਚ ਅਤੇ 10 ਪੈਕੇਟ ਕੰਡਿਆਲੀ ਤਾਰ ਦੇ ਪਾਰ ਭਾਰਤੀ ਖੇਤਰ ਵਿਚ ਸੁੱਟੇ ਗਏ। ਇਨ੍ਹਾਂ ਦਾ ਵਜ਼ਨ 19 ਕਿਲੋ 500 ਗ੍ਰਾਮ ਹੈ। ਅੰਤਰਰਾਸ਼ਟਰੀ ਮਾਰਕੀਟ ਵਿਚ ਹੈਰੋਇਨ ਦੀ ਕੀਮਤ 1 ਅਰਬ ਰੁਪਏ ਹੈ।