ਮਾਸਕੋ— ਡੋਪਿੰਗ ਦੇ ਕਾਰਨ ਓਲੰਪਿਕ ਖੇਡਾਂ ਤੋਂ ਸਾਰੀ ਉਮਰ ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਰੂਸ ਦੇ ਉਪ ਪ੍ਰਧਾਨਮੰਤਰੀ ਵਿਤਾਲੀ ਮੁਤਕੋ ਨੇ ਕਿਹਾ ਕਿ ਉਨ੍ਹਾਂ ਨੇ ਰੂਸ ਫੁੱਟਬਾਲ ਯੂਨੀਅਨ ਦੇ ਪ੍ਰਧਾਨ ਦੇ ਤੌਰ ‘ਤੇ ਆਪਣੀ ਭੂਮਿਕਾ ਨੂੰ ਰੋਕ ਦਿੱਤਾ ਹੈ ਅਤੇ ਖੇਡ ਪੰਚਾਟ (ਕੈਸ) ‘ਚ ਪਾਬੰਦੀ ਨੂੰ ਚੁਣੌਤੀ ਦੇਣਗੇ।
ਰੂਸ ਫੁੱਟਬਾਲ ਯੂਨੀਅਨ ਦੀ ਕਾਰਜਕਾਰੀ ਕਮੇਟੀ ਦੀ ਬੈਠਕ ਦੇ ਬਾਅਦ ਮੁਤਕੋ ਨੇ ਕਿਹਾ, ”ਮੈਂ ਕੱਲ ਖੇਡ ਪੰਚਾਟ ‘ਚ ਦਾਅਵਾ ਦਾਇਰ ਕਰਨ ਦਾ ਫੈਸਲਾ ਕੀਤਾ ਹੈ।” ਉਨ੍ਹਾਂ ਕਿਹਾ, ”ਕਾਨੂੰਨੀ ਜਾਂਚ ਦੇ ਦੌਰਾਨ ਸਾਡੇ ਸੰਗਠਨ ਦਾ ਕੰਮਕਾਜ ਪ੍ਰਭਾਵਿਤ ਨਹੀਂ ਹੋਵੇ ਇਸ ਲਈ ਆਪਣੀ ਭੂਮਿਕਾ ਨੂੰ 6 ਮਹੀਨੇ ਤੱਕ ਰੋਕਣ ਨੂੰ ਕਿਹਾ ਹੈ।”