ਚੰਡੀਗੜ੍ਹ, ਇਕ ਆਡੀਓ ਕਲਿਪ ਨੇ ਇਕ ਵਾਰ ਮੁੜ ਆਮ ਆਦਮੀ ਪਾਰਟੀ ਵਿਚ ਘੜਮੱਸ ਪਾ ਦਿੱਤਾ ਹੈ। ਇਸ ਆਡੀਓ ਦੇ ਆਧਾਰ ਉਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਪਾਰਟੀ ਦੇ ਹੀ ਕੁਝ ਆਗੂ ਉਸ ਦੀਆਂ ਜੜ੍ਹਾਂ ਵੱਢ ਰਹੇ ਹਨ।
ਦਰਅਸਲ ਅੱਜ ਸੋਸ਼ਲ ਮਡੀਆ ’ਤੇ ਵਾਇਰਲ ਹੋਈ ਇਕ ਆਡੀਓ ਕਲਿਪ ਬਾਰੇ ਸ੍ਰੀ ਖਹਿਰਾ ਦਾ ਦਾਅਵਾ ਹੈ ਕਿ ਇਹ ਪੰਜਾਬ ਦੇ ਸੰਗਠਨ ਦੇ ਇੰਚਾਰਜ ਗੈਰੀ ਵੜਿੰਗ ਅਤੇ ਦਿੱਲੀ ਤੋਂ ‘ਆਪ’ ਦੇ ਇਕ ਆਗੂ ਸੁਮੀਤ ਯਾਦਵ ਵਿਚਕਾਰ ਗੱਲਬਾਤ ’ਤੇ ਆਧਾਰਤ ਹੈ। ਇਸ ਵਿਚ ਸ੍ਰੀ ਯਾਦਵ ਵੱਲੋਂ ਸ੍ਰੀ ਵੜਿੰਗ ਨੂੰ ਕਿਹਾ ਜਾ ਰਿਹਾ ਹੈ ਕਿ ਭਵਿੱਖ ਵਿਚ ਉਹ ਸ੍ਰੀ ਖਹਿਰਾ ਉਪਰ ਕਿਵੇਂ ਵਿਸ਼ਵਾਸ ਕਰ ਸਕਦੇ ਹਨ। ਅੱਗੋਂ ਕਥਿਤ ਤੌਰ ’ਤੇ ਸ੍ਰੀ ਵੜਿੰਗ ਕਹਿੰਦੇ ਹਨ, ‘‘ਹੁਣ ਖਹਿਰਾ ’ਤੇ ਵਿਸ਼ਵਾਸ ਨਹੀਂ ਕਰ ਸਕਦੇ, ਪਰ ਇਸ ਸਮੇਂ ਉਸ ਨੂੰ ਹਟਾ ਵੀ ਨਹੀਂ ਸਕਦੇ ਕਿਉਂਕਿ ਖਹਿਰਾ ਦਾ ਕੱਦ ਬੜਾ ਵੱਡਾ ਹੋ ਗਿਆ ਹੈ। ਇਸ ਕਾਰਨ 6 ਮਹੀਨਿਆਂ ਦੌਰਾਨ ਜਾਂ ਤਾਂ ਹੋਰ ਆਗੂਆਂ ਦਾ ਕੱਦ ਵਧਾਉਣਾ ਪਵੇਗਾ ਜਾਂ ਖਹਿਰਾ ਦਾ ਕੱਦ ਘਟਾਉਣਾ ਪਵੇਗਾ।’’
ਇਹ ਆਡੀਓ ਬੜੇ ਯੋਜਨਾਬੱਧ ਢੰਗ ਨਾਲ ਆਡਿਟ ਕੀਤੀ ਜਾਪਦੀ ਹੈ, ਕਿਉਂਕਿ ਇਸ
ਵਿਚ ਕੇਵਲ ਸ੍ਰੀ ਖਹਿਰਾ ਵਿਰੁੱਧ ਹੋਈ ਗੱਲਬਾਤ ਹੀ ਸੁਣਾਈ ਗਈ ਹੈ। ਉਂਜ ‘ਆਪ’ ਵਿਚ ਪਹਿਲਾਂ ਵੀ ਅਜਿਹੀਆਂ ਦਰਜਨਾਂ ਆਡੀਓਜ਼ ਤੇ ਵੀਡੀਓਜ਼ ਜਨਤਕ ਹੋ ਚੁੱਕੀਆਂ ਹਨ। ਗ਼ੌਰਤਲਬ ਹੈ ਕਿ ਗੈਰੀ ਵੜਿੰਗ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਯੂਨਿਟ ਦੇ ਇੰਚਾਰਜ ਦੁਰਗੇਸ਼ ਪਾਠਕ ਦੀ ਟੀਮ ਦਾ ਅਹਿਮ ਮੈਂਬਰ ਸੀ। ਸੂਤਰਾਂ ਅਨੁਸਾਰ ਇਹ ਆਡੀਓ ਉਦੋਂ ਦੀ ਹੈ, ਜਦੋਂ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਰੱਗ ਮਾਮਲੇ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕੋਲੋਂ ਮਾਣਹਾਨੀ ਦੇ ਕੇਸ ’ਚ ਮੁਆਫੀ ਮੰਗੀ ਸੀ। ਉਦੋਂ ਸ੍ਰੀ ਖਹਿਰਾ ਨੇ ਸ੍ਰੀ ਕੇਜਰੀਵਾਲ ਦੀ ਇਸ ਕਾਰਵਾਈ ਦਾ ਭਾਰੀ ਵਿਰੋਧ ਕੀਤਾ ਸੀ। ਇਸ ਆਡੀਓ ਕਲਿਪ ਉਪਰ ਟਿੱਪਣੀ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਪਾਰਟੀ ਦੇ ਬੰਦਿਆਂ ਵੱਲੋਂ ਹੀ ਉਸ ਵਿਰੁੱਧ ਸਾਜ਼ਿਸ਼ਾਂ ਘੜਨ ਦਾ ਉਸ ਨੂੰ ਬੜਾ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪਾਰਟੀਆਂ ਨਹੀਂ ਚੱਲ ਸਕਦੀਆਂ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹੀ ਕੁਝ ਬੰਦੇ ਉਨ੍ਹਾਂ ਅਤੇ ਹਾਈਕਮਾਂਡ ਵਿਚ ਪਾੜਾ ਪੈਦਾ ਕਰ ਰਹੇ ਹਨ। ਗ਼ੌਰਤਲਬ ਹੈ ਕਿ ਸ੍ਰੀ ਖਹਿਰਾ ਨੇ ਪਾਰਟੀ ਦੀ ਸ਼ਾਹਕੋਟ ਜ਼ਿਮਨੀ ਚੋਣ ’ਚ ਹਾਰ ਦਾ ਠੀਕਰਾ ਵੀ ਹਾਈਕਮਾਂਡ ਸਿਰ ਠੀਕਰਾ ਭੰਨਿਆ ਸੀ। ਉਂਜ ਵੀ ਸ੍ਰੀ ਖਹਿਰਾ ਲਗਾਤਾਰ ਪਾਰਟੀ ਤੋਂ ਵੱਖਰੀਆਂ ਮੁਹਿੰਮਾਂ ਤੇ ਸਰਗਰਮੀਆਂ ਚਲਾਉਂਦੇ ਰਹਿੰਦੇ ਹਨ। ਉਹ ਪਾਰਟੀ ਪਲੇਟਫਾਰਮ ਦੀ ਥਾਂ ਵਿਰੋਧੀ ਧਿਰ ਦੇ ਆਗੂ ਵਜੋਂ ਜ਼ਿਆਦਾ ਵਿਚਰਦੇ ਹਨ। ਇਸ ਕਾਰਨ ਪੰਜਾਬ ਲੀਡਰਸ਼ਿਪ ਨਾਲ ਉਨ੍ਹਾਂ ਦੀ ਹਮੇਸ਼ਾ ਦੂਰੀ ਰਹਿੰਦੀ ਹੈ। ਇਸ ਕਾਰਨ ਪੰਜਾਬ ਇਕਾਈ ਦੇ ਆਗੂ ਉਨ੍ਹਾਂ ਤੋਂ ਖੁਸ਼ ਨਹੀਂ ਹਨ। ਸ੍ਰੀ ਖਹਿਰਾ ਵੱਲੋਂ ਸ਼ਾਹਕੋਟ ਹਾਰ ਲਈ ਹਾਈਕਮਾਂਡ ਨੂੰ ਜ਼ਿੰਮੇਵਾਰ ਦੱਸੇ ਜਾਣ ’ਤੇ ਵੀ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਉਨ੍ਹਾਂ ਉਪਰ ਤਿੱਖੀਆਂ ਸਿਆਸੀ ਚੋਟਾਂ ਕਰਦਾ ਪ੍ਰੈਸ ਨੋਟ ਜਾਰੀ ਕੀਤਾ ਸੀ। ਇਸ ਕਾਰਨ ਅਗਲੇ ਦਿਨੀਂ ਇਹ ਮੁੱਦਾ ਹੋਰ ਭਖ ਸਕਦਾ ਹੈ।
ਦੁੱਧ ਉਤਪਾਦਕ ਕਿਸਾਨਾਂ ਦਾ ਹੋ ਰਿਹੈ ਰੋਜ਼ਾਨਾ ਡੇਢ ਕਰੋੜ ਦਾ ਨੁਕਸਾਨ
ਪਿੰਡਾਂ ਤੋਂ ਦੁੱਧ ਦੀ ਸਪਲਾਈ ਬੰਦ ਹੋਣ ਦਾ ਅਸਰ ਮਿਲਕਫੈੱਡ ’ਤੇ ਵੀ ਪਿਆ ਹੈ। ਮਿਲਕਫੈੱਡ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਹਿਮਾਚਲ ਪ੍ਰਦੇਸ਼ ਨੂੰ ਰੋਜ਼ਾਨਾ ਹੁੰਦੀ ਪੰਜਾਹ ਹਜ਼ਾਰ ਲੀਟਰ ਦੁੱਧ ਦੀ ਸਪਲਾਈ ਬੰਦ ਕਰ ਦਿੱਤੀ ਹੈ। ਮਿਲਕਫੈੱਡ ਦਾ ਸਾਰਾ ਧਿਆਨ ਮੁਹਾਲੀ ਤੇ ਚੰਡੀਗੜ੍ਹ ਵਿੱਚ ਦੁੱਧ ਸਪਲਾਈ ਕਰਨ ’ਤੇ ਕੇਂਦਰਤ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਵੀ ਸਪਲਾਈ ਜਾਰੀ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਮਿਲਕਫੈੱਡ, ਮੁਹਾਲੀ ਇਲਾਕੇ ਦੇ ਕਿਸਾਨਾਂ ਕੋਲੋਂ ਰੋਜ਼ਾਨਾ ਡੇਢ ਕਰੋੜ ਰੁਪਏ ਦਾ ਦੁੱਧ ਖਰੀਦਦਾ ਸੀ ਤੇ ਅੰਦੋਲਨ ਕਾਰਨ ਕਿਸਾਨਾਂ ਦਾ ਰੋਜ਼ਾਨਾ ਡੇਢ ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਸਬਜ਼ੀ ਉਤਪਾਦਕ ਕਿਸਾਨਾਂ ਦਾ ਨੁਕਸਾਨ ਇਸ ਤੋਂ ਵੱਖਰਾ ਹੈ।
ਇਹ ਮੇਰੀ ਆਵਾਜ਼ ਨਹੀਂ: ਵੜਿੰਗ
ਸੰਪਰਕ ਕਰਨ ’ਤੇ ਗੈਰੀ ਵੜਿੰਗ ਨੇ ਕਿਹਾ ਕਿ ਇਸ ਆਡੀਓ ਵਿਚ ਉਸ ਦੀ ਆਵਾਜ਼ ਨਹੀਂ ਹੈ ਅਤੇ ਇਹ ਕਿਸੇ ਦੀ ਸ਼ਰਾਰਤ ਜਾਪਦੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪੜਤਾਲ ਕਰਵਾਈ ਜਾ ਸਕਦੀ ਹੈ।